ਅਨਮੋਲ ਬਚਨ-ਪਿਆਰ

♣ਪਿਆਰ ਦਾ ਅਰਥ ਕਿਸੇ ਉੱਤੇ ਆਪਣੇ ਤੋਂ ਵੀ ਜ਼ਿਆਦਾ ਵਿਸ਼ਵਾਸ਼ ਕਰਨਾ ਹੈ।
♣ਜਿੰਦਗੀ ਵਿਚ ਸਭ ਤੋਂ ਸੁਹਾਵਨੀ ਅਵਸਥਾ ਪ੍ਰੇਮ ਹੋਣਾ ਹੈ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਪਿਆਰ ਅਤੇ ਉਮਰ ਨੂੰ ਛੁਪਾਇਆ ਨਹੀਂ ਜਾ ਸਕਦਾ।
♣ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।
– ਮੋਪਾਸਾ
♣ਪਿਆਰ ਵਿਚ ਬਹਿਸ ਦੀ ਕੋਈ ਸੰਭਾਵਨਾ ਨਹੀਂ ਹੁੰਦੀ।
♣ਪਿਆਰ ਅਤੇ ਹਮਦਰਦੀ ਜਿੰਦਗੀ ਦੀਆਂ ਜਡ਼੍ਹਾਂ ਹੁੰਦੀਆਂ ਹਨ।
♣ਤੁਸੀਂ ਉਸ ਅੱਗੇ ਗੁਲਾਮ ਹੋ ਜੋ ਤੁਹਾਨੂੰ ਪਿਆਰ ਕਰਦਾ ਹੈ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਜਿਥੇ ਪਿਆਰ ਰਾਜ ਕਰਦਾ ਹੈ ਉਥੇ ਕਾਨੂੰਨਾਂ ਦੀ ਕੋਈ ਜ਼ਰੂਰਤ ਨਹੀਂ।
– ਐਨੀਬੇਸੈਂਟ
♣ਪਿਆਰ ਦੀ ਕੋਈ ਜਾਤ-ਪਾਤ, ਮਜ੍ਹਬ, ਧਰਮ ਆਦਿ ਨਹੀਂ ਹੁੰਦਾ।
♣ਅਸੀਂ ਆਪਣੇ ਪਿਆਰੇ (ਚਹੇਤੇ) ਦੀਆਂ ਨਜ਼ਰਾਂ ਵਿਚ ਉਹ ਕੁਝ ਪ੍ਰਾਪਤ ਕਰ ਲੈਂਦੇ ਹਾਂ ਜੇ ਸਮਾਜ ਨੇ ਸਾਡੇ ਕੋਲੋਂ ਖੋਹ ਲਿਆ ਹੁੰਦਾ ਹੈ।
♣ਅਸੀਂ ਆਪਣੇ ਦੁੱਖਾਂ-ਸੁਖਾਂ ਨੂੰ ਜਿੰਨਾ ਆਪਣੇ ਪਿਆਰੇ ਨਾਲ ਖੋਲ੍ਹਦੇ ਹਾਣ ਉਨਾ ਕਿਸੇ ਪਰਿਵਾਰ ਦੇ ਮੈਂਬਰ ਨਾਲ ਵੀ ਨਹੀਂ ਖੋਲ੍ਹਦੇ।
♣ਹਰ ਕਿਸੇ ਪਿਆਰੇ ਨੂੰ ਆਪਣੇ ਪਿਆਰ ਦਾ ਵੱਡੇ ਤੋਂ ਵੱਡਾ ਐਬ ਵੀ ਹੁਨਰ ਲੱਗਦੈ।
♣ਪਿਆਰ ਅਤੇ ਸ਼ੱਕ ਆਪਸ ਵਿਚ ਨਹੀਂ ਬੋਲਦੇ। – ਖ਼ਲੀਲ ਜ਼ਿਬਰਾਨ
♣ਪਿਆਰ ਅਤੇ ਵਿਸ਼ਵਾਸ਼ ਨੂੰ ਜ਼ਬਰਦਸਤੀ ਨਹੀਂ ਉਪਜਾਇਆ ਜਾ ਸਕਦਾ।
♣ਜੇ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ ਉਸ ਦੀਆਂ ਅੱਛਾਈਆਂ ਦੇ ਨਾਲ-ਨਾਲ ਉਸ ਦੀਆਂ ਬੁਰਾਈਆਂ ਨੂੰ ਵੀ ਕਬੂਲ ਕਰੋ।
♣ਪਿਆਰ ਤੋਂ ਬਿਨਾਂ ਦੁਨੀਆ ਕਬਰਿਸਤਾਨ ਬਣ ਜਾਵੇਗੀ।
– ਰਾਬਰਟ ਬਰਾਊਨ
♣ਪਿਆਰ ਸਭ ਨੂੰ ਜਿੱਤ ਲੈਂਦਾ ਹੈ, ਇਸ ਅੱਗੇ ਅਸੀਂ ਆਤਮ-ਸਮਰਪਣ ਕਰ ਦਿੰਦੇ ਹਾਂ।
– ਵਿਰਜਿਲ
♣ਸੱਚਾ ਪਿਆਰ ਤਿਆਗ ਨਾਲ ਹੀ ਸੰਭਵ ਹੈ, ਜੋਂ ਹਮੇਸ਼ਾ ਸਥਾਈ ਰਹਿੰਦਾ ਹੈ।
ਰਾਜਨੀਤੀ