ਅਨਮੋਲ ਬਚਨ-ਵੋਟ

♣ਵੋਟ ਦੀ ਪਰਚੀ ਬੰਦੂਕ ਦੀ ਗੋਲੀ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ।
– ਇਬਰਾਹਿਮ ਲਿੰਕਨ
♣ਲੋਕਾਂ ਨੂੰ ਸਹੀ ਰੂਪ ਵਿਚ ਨਿਆਂ ਦੇਣਾ ਇਕ ਸਰਕਾਰ ਦਾ ਸਭ ਤੋਂ ਮਜ਼ਬੂਤ ਥੰਮ ਹੈ।
♣ਤੁਸੀਂ ਰਾਜਨੀਤੀ ਨੂੰ ਕਿੱਤੇ ਵਜੋਂ ਆਪਣਾ ਕੇ ਇਮਾਨਦਾਰ ਨਹੀਂ ਰਹਿ ਸਕਦੇ।
– ਲੁਈਸ ਮੈਕਹੈਨਰੀ ਹੁਈ।
♣ਘਟੀਆ ਲੀਡਰ ਉਨ੍ਹਾਂ ਚੰਗੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ, ਜੋ ਵੋਟ ਨਹੀਂ ਪਾਉਂਦੇ।
– ਅਗਿਆਤ
♣ਆਪਣੇ ਗੁਣਾ ਦੀ ਪ੍ਰਸੰਸਾ ਨਾ ਕਰੋ, ਜੇਕਰ ਤੁਹਾਡੇ ਵਿਚ ਗੁਣ ਹਨ ਤਾਂ ਉਨ੍ਹਾਂ ਤੇ ਅਮਲ ਕਰਦੇ ਜਾਓ।
♣ਕੋਈ ਵੀ ਚੀਜ਼ ਪ੍ਰਾਪਤ ਕਰਨ ਦੇ ਉਦੇਸ਼ ਨਾਲ ਪਾਈ ਦੋਸਤੀ ਕੱਚੀ ਹੁੰਦੀ ਹੈ।
♣ਲੀਡਰ ਜਾਂ ਨੇਤਾ ਜਨਤਾ ਦਾ ਸ਼ੋਸ਼ਣ ਕਰਨ ਵਾਲਾ ਬੁੱਧੀਜੀਵੀ ਹੈ।
– ਡਾ. ਅੰਬੇਦਕਰ
♣ਜਿਹਡ਼ਾ ਆਦਮੀ ਇਮਾਨਦਾਰੀ ਗੁਆ ਬਹਿੰਦਾ ਹੈ, ਉਸ ਕੋਲ ਗੁਆਚਣ ਲਈ ਕੁਝ ਨਹੀਂ ਰਹਿੰਦਾ।
– ਜਾਹਨ ਲਾਇਲੀ
♣ਉਹ ਸ਼ਾਸਕ ਅੱਤਿਆਚਾਰੀ ਹੈ ਜੋ ਆਪਣੀ ਇੱਛਾ ਤੋਂ ਬਿਨਾ ਹੋਰ ਕੋਈ ਨਿਯਮ ਨਹੀਂ ਜਾਣਦਾ।
– ਵਾਲਟੇਅਰ
♣ਰਾਜਸੀ ਨੇਤਾ ਆਪਣੇ ਸੁਆਰਥ ਲਈ ਲੀਕਾਂ ਖਿੱਚ ਲੈਂਦੇ ਹਨ।
♣ਜਿਸ ਮੁਲਕ ਵਿਚ ਜਣਾ-ਖਣਾ ਸਿਆਸਤਦਾਨ ਬਣ ਜਾਂਦਾ ਹੈ, ਉਸ ਮੁਲਕ ਦੀ ਸਿਆਸਤ ਦਾ ਮਿਆਰ ਉੱਚਾ ਨਹੀਂ ਹੋ ਸਕਦਾ।
♣ਜਦੋਂ ਤੱਕ ਦਾਰਸ਼ਨਿਕ ਲੋਕ ਸ਼ਾਸਕ ਨਹੀਂ ਬਣ ਜਾਂਦੇ ਜਾਂ ਜਦੋਂ ਤੱਕ ਸ਼ਾਸਕ ਲੋਕ ਦਰਸ਼ਨ ਸ਼ਾਸਤਰ ਨਹੀਂ ਪਡ਼੍ਹ ਲੈਂਦੇ ਤਦ ਤੱਕ ਆਦਮੀ ਦੀਆਂ ਮੁਸੀਬਤਾਂ ਦਾ ਅੰਤ ਨਹੀਂ ਹੋ ਸਕਦਾ।
– ਅਫਲਾਤੂਨ