ਅਨਮੋਲ ਬਚਨ – 2

ਜੋ ਗੱਲ ਬੀਤ ਚੁੱਕੀ ਹੈ ਉਸਦੀ ਚਿੰਤਾ ਨਾਂ ਕਰੋ, ਨਾਂ ਹੀ ਆਉਣ ਵਾਲੇ ਵਕਤ ਦੀ,
♣ਸਮਝਦਾਰ ਲੋਕ ਵਰਤਮਾਨ ਸਮੱਸਿਆ ਦਾ ਹੱਲ ਕਰਨ ਦੀ ਕੋਸਿਸ਼ ਕਰਦੇ ਹਨ।
– ਚਾਨਕਿਯਾ
♣ਜਿਨ੍ਹਾਂ ਲੋਕਾਂ ਦੇ ਜਿੱਤ ਸਿਰ ਚੜ੍ਹ ਕੇ ਨਹੀਂ ਬੋਲਦੀ,
♣ਹਾਰ ਉਨ੍ਹਾਂ ਲੋਕਾਂ ਨੂੰ ਕਦੇ ਨੁਕਸਾਨ ਨਹੀਂ ਕਰਦੀ।
– ਗਾਇਕ ਗੁਰਦਾਸ ਮਾਨ
♣ਮੈਂ ਆਪਣੀ ਅਗਿਆਨਤਾ ਤੋਂ ਬਿਨਾਂ ਕੁਝ ਨਹੀਂ ਜਾਣਦਾ।
– ਸੁਕਰਾਤ
♣ਗਲ਼ਤੀ ਕਰਨਾ ਆਦਮੀ ਦਾ ਕੰਮ ਹੈ ਅਤੇ ਮਾਫ਼ ਕਰਨਾ ਰੱਬ ਦਾ।
– ਪੋਪ
♣ਜਿੱਥੇ ਪਿਆਰ ਰਾਜ ਕਰਦਾ ਹੈ, ਉਸ ਥਾਂ ਤੇ ਕਾਨੂੰਨਾਂ ਦੀ ਜ਼ਰੂਰਤ ਨਹੀਂ ਹੁੰਦੀ।
– ਐਨੀ ਬੇਸੇੰਟ
♣ਪਿਆਰ ਦੀ ਤਾਸੀਰ ਫੁੱਲ ਵਰਗੀ ਹੁੰਦੀ ਹੈ,
♣ਜੋ ਨਾਂ ਬੋਲਣ ਤੇ ਵੀ ਆਪਣੀ ਸੁਗੰਧੀ ਅੰਦਰ ਘੁੱਟ ਕੇ ਨਹੀਂ ਰੱਖ ਸਕਦਾ।
– ਨਾਵਲਕਾਰ ਜਸਵੰਤ ਸਿੰਘ ਕੰਵਲ
♣ਅਜ਼ਾਦ ਔਰਤ ਦੀ ਵਫ਼ਾ, ਮਰਦ ਦਾ ਸਭ ਤੋਂ ਵੱਡਾ ਇਨਾਮ ਹੈ।
– ਰਬਿੰਦਰ ਨਾਥ ਟੇਗੋਰ
♣ਮੂਰਖਤਾ ਸਭ ਕੁਝ ਕਰ ਲੈਂਦੀ ਹੈ ਪਰ ਅਕਲ ਦਾ ਸਤਿਕਾਰ ਨਹੀਂ ਕਰ ਸਕਦੀ।
– ਅਗਿਆਤ
♣ਬਾਰਾਂ ਵਿਦਵਾਨ ਇੱਕ ਘੰਟੇ ਵਿੱਚ ਜਿੰਨੇ ਸਵਾਲਾਂ ਦੇ ਉੱਤਰ ਦੇ ਸਕਦੇ ਹਨ, ਉਸ ਤੋਂ ਕਿਤੇ ਵੱਧ ਕੇ ਸਵਾਲ ਮੂਰਖ ਇਨਸਾਨ ਇੱਕ ਮਿੰਟ ਵਿੱਚ ਕਰ ਜਾਂਦਾ ਹੈ।
– ਲੈਨਿਨ
♣ਤੁਸੀਂ ਕੁਝ ਲੋਕਾਂ ਨੂੰ ਸਾਰੇ ਵਕਤ ਵਾਸਤੇ ਅਤੇ ਸਾਰੇ ਲੋਕਾਂ ਨੂੰ ਕੁਝ ਵਕਤ ਮੂਰਖ ਬਣਾ ਸਕਦੇ ਹੋ,ਪਰ ਸਾਰੇ ਲੋਕਾਂ ਨੂੰ ਸਾਰੇ ਵਕਤ ਵਾਸਤੇ ਮੂਰਖ ਨਹੀਂ ਬਣਾ ਸਕਦੇ।
– ਲਿੰਕਨ
♣ਜਿਸ ਪਾਸੇ ਦੇਵਤੇ ਵੀ ਜਾਣ ਤੋਂ ਡਰਦੇ ਹਨ, ਮੂਰਖ ਲੋਕ ਓਸ ਪਾਸੇ ਵੱਲ ਭੰਗੜਾ ਪਾਉਂਦੇ ਜਾਂਦੇ ਹਨ।
– ਅਗਿਆਤ