ਅਨਮੋਲ ਬਚਨ – 3

ਲੋਭ ਤੋਂ ਪਾਪ ਅਤੇ ਹੰਕਾਰ ਦਾ ਜਨਮ ਹੁੰਦਾ ਹੈ।

ਜਦੋਂ ਮਨੁੱਖ ਜਪ, ਤਪ, ਨਾਮ ਸਿਮਰਨ ਨਾਲ ਜੁੜਦਾ ਹੈ ਤਾਂ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ।

ਜਦੋਂ ਕੋਈ ਆਖੇ ਮੈਂ ਬਹੁਤ ਵੱਡਾ ਗਿਆਨੀ ਹਾਂ, ਕਵੀ ਹਾਂ, ਮੈਨੂੰ ਬਹੁਤ ਸੋਹਣੀ ਕਥਾ ਕਰਨੀ ਆਉਂਦੀ ਹੈ, ਮੈਂ ਬਹੁਤ ਵਧੀਆ ਲਿਖਦਾ ਹਾਂ, ਸਮਝ ਲੈਣਾ ਉਸ ਦਾ ਲੋਭ ਅਤੇ ਹੰਕਾਰ ਬੋਲ ਰਿਹਾ ਹੈ।

ਮਾਇਆ ਵਿਚ ਖਚਿੱਤ ਇਨਸਾਨ ਪਾਪਾਂ ਵਾਲੇ ਕਰਮ ਕਰਕੇ ਆਪਣੇ ਹੱਕ ਤੋਂ ਵੱਧ ਮਾਇਆ ਇਕੱਠੀ ਕਰਦਾ ਹੈ ਪਰ ਅਜਿਹਾ ਧਨ ਮਰਨ ਤੋਂ ਬਾਅਦ ਜੀਵ ਦੇ ਨਾਲ ਨਹੀਂ ਜਾਂਦਾ।

ਪੜ੍ਹਨਾ, ਵਿਚਾਰਨਾ ਤੇ ਫਿਰ ਮਨਣਾ ਅਸਲ ਸਤਿਕਾਰ ਹੈ ਬਾਣੀ ਦਾ, ਬਾਕੀ ਸੰਸਾਰਿਕ ਸਤਿਕਾਰ ਵੀ ਜਰੂਰੀ ਹੈ। ਪਰ ਜੇ ਗੁਰੂ ਬਨਾਉਣਾ ਚਾਹਿੰਦੇ ਹਾਂ ਤਾਂ ਮਨਣਾ ਜਰੂਰੀ ਹੈ।

ਤੁਸੀਂ ਕੁਝ ਲੋਕਾਂ ਨੂੰ ਸਾਰਾ ਸਮਾਂ ਮੂਰਖ ਬਣਾ ਸਕਦੇ ਹੋ, ਸਾਰੇ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਪਰ ਸਾਰੇ ਲੋਕਾਂ ਨੂੰ ਸਾਰੇ ਸਮੇਂ ਲਈ ਮੂਰਖ ਨਹੀਂ ਬਣਾ ਸਕਦੇ।

ਦੂਜੇ ਦੇ ਦੁੱਖ ਵਿਚੋਂ ਕਦੀ ਵੀ ਆਪਣੀ ਖ਼ੁਸ਼ੀ ਨਾ ਲੱਭੋ।

ਗਿਆਨ ਪ੍ਰਾਪਤ ਕਰਨ ਦੀ ਇੱਛਾ ਠੀਕ ਉਸੇ ਤਰ੍ਹਾਂ ਵਧਦੀ ਜਾਂਦੀ ਹੈ, ਜਿਵੇਂ ਦੌਲਤ ਲਈ ਲਾਲਸਾ।

ਅਗਿਆਨਤਾ ਨੂੰ ਛੁਪਾਉਣਾ ਇਸ ਨੂੰ ਵਧਾਉਣਾ ਹੈ।

ਇਕ ਨੇਕ ਦਿਲ ਦੁਨੀਆਂ ਦੇ ਸਾਰੇ ਦਿਮਾਗਾਂ ਨਾਲੋਂ ਬਿਹਤਰ ਹੈ।

ਦੁਨੀਆਂ ਵਿਚ ਸਭ ਤੋਂ ਮਜ਼ਬੂਤ ਵਿਅਕਤੀ ਉਹ ਹੈ, ਜੋ ਇਕੱਲਾ ਖੜ੍ਹਦਾ ਹੈ।

ਜਿਹੜਾ ਕਿਸਮਤ ਦਾ ਇੰਤਜ਼ਾਰ ਕਰਦਾ ਹੈ, ਉਸ ਨੂੰ ਤਾਂ ਰਾਤ ਦੇ ਖਾਣੇ ਦਾ ਵੀ ਯਕੀਨ ਨਹੀਂ ਹੁੰਦਾ।

ਨਵੇਂ ਵਿਚਾਰਾਂ ਨੂੰ ਹਮੇਸ਼ਾ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ, ਕੇਵਲ ਇਸ ਲਈ ਕਿਉਂਕਿ ਉਹ ਪਹਿਲਾਂ ਪ੍ਰਚੱਲਿਤ ਨਹੀਂ ਹੁੰਦੇ।

ਜੇਕਰ ਮਨੁੱਖ ਪਰਉਪਕਾਰੀ ਨਹੀਂ ਹੈ ਤਾਂ ਉਸ ਦੇ ਤੇ ਕੰਧਾਂ ਉਪਰ ਉਲੀਕੇ ਚਿੱਤਰਾਂ ਵਿਚ ਕੋਈ ਫਰਕ ਨਹੀਂ।

ਮਨੁੱਖ ਹਮੇਸ਼ਾਂ ਆਪਣੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਾ ਹੈ, ਆਪਣੀ ਯੋਗਤਾ ਨੂੰ ਕਦੀ ਵੀ ਨਹੀਂ।

ਆਪਣੀ ਸ਼ਖ਼ਸੀਅਤ ਨੂੰ ਸਾਫ ਤੇ ਚਮਕੀਲਾ ਰੱਖੋ। ਇਹ ਸ਼ਖ਼ਸੀਅਤ ਹੀ ਤੁਹਾਡੀ ਖਿੜਕੀ ਹੈ ਜਿਸ ਰਾਹੀਂ ਤੁਸੀਂ ਦੁਨੀਆਂ ਨੂੰ ਝਾਕ ਸਕਦੇ ਹੋ।

ਕਿਸੇ ਬੁਰੀ ਆਦਤ ਸਾਹਮਣੇ ਝੁਕਣ ਨਾਲ ਮਨੁੱਖ ਆਪਣੇ ਉਪਰ ਰਾਜ ਕਰਨ ਦੇ ਅਧਿਕਾਰ ਗੁਆ ਦਿੰਦਾ ਹੈ।

ਬੁਰੀਆਂ ਆਦਤਾਂ ਉਪਰ ਜਿੱਤ ਪਾਉਣ ਲਈ ਸਫਲ ਹੋਣ ਨਾਲ ਜੋ ਵਿਚਾਰ ਸ਼ਕਤੀ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਨੂੰ ਨਵੀਆਂ/ਚੰਗੀਆਂ ਆਦਤਾਂ ਪਾਉਣ ਦੇ ਸਮਰੱਥ ਬਣਾਉਂਦੀ ਹੈ।….

ਪਿਓ-ਧੀ ਦਾ ਰਿਸ਼ਤਾ ਬਹੁਤ ਹੀ ਨਿਆਰਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਹੈ।