ਅਨਮੋਲ ਬਚਨ – 5

♣ ਵਿਚਾਰ ਕੇਵਲ ਸੁਪਨੇ ਹੁੰਦੇ ਹਨ ਜਦ ਤਕ ਇਹ ਪਰਖੇ ਨਾ ਜਾਨ |

ਖਾਲੀ ਜੇਬ ਅਤੇ ਭੁੱਖਾ ਪੇਟ ,ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੇ ਨੇ.

♣ ਸਚ ਦਾ ਨਿਆ ਭਗਵਾਨ ਤੇ ਝੂਠ ਦਾ ਇਨਸਾਨ ਕਰਦਾ ਹੈ |

♣ ਭਗਵਾਨ ਇਸ ਸੰਸਾਰ ਦੇ ਕਨ ਕਨ ਵਿਚ ਮਜੂਦ ਹਨ |

♣ ਮਨੁਖ ਦਾ ਸਚਾ ਮਿਤਰ ਉਸ ਦੀਆ ਦਸ ਉਂਗਲੀਆ ਹਨ |

♣ ਕਿਸੇ ਗਲ ਨੂ ਸਮਝਣ ਲਈ ਗਿਯਾਨ ਦੀ ਲੋੜ ਹੁੰਦੀ ਹੈ ਤੇ ਮਹਸੂਸ ਕਰਨ ਲਈ ਤਜਰਬੇ ਦੀ |

♣ ਸਮਾਂ ਤੇ ਸਾਗਰ ਲਹਰ ਕਿਸੇ ਦੀ ਉਡੀਕ ਨੀ ਕਰਦੇ |

♣ ਹਦੋ ਵਧ ਖਾਹਿਸ਼ਾ ਮਨੁਖ ਨੂ ਤਬਾਹ ਕਰ ਦਿੰਦਿਆ ਹਨ |

♣ ਵਿਚਾਰ ਕਰਨੀ ਵਿਚ ਹੋਣਾ ਚਾਹਿਦਾ ਹੈ ਕਥਨੀ ਵਿਚ ਨਹੀ |

♣ ਇਕ ਬਾਲਕ ਨੂ ਬੋਲਣਾ ਸਿਖਣ ਲਈ ਦੋ ਸਾਲ ਲਗਦੇ ਨੇ , ਆਦਮੀ ਨੂ ਆਪਣੀ ਜੁਬਾਨ ਸੰਭਾਲਣੀ ਸਿਖਣ ਉਤੇ ਸਠ ਸਾਲ ਲਗ ਜਾਂਦੇ ਨੇ |

♣ ਦੂਸਰਿਆ ਨੂ ਖੁਸ਼ ਰਖਣ ਦਾ ਇਕ ਹੀ ਰਾਹ ਹੈ , ਤੁਸੀਂ ਖੁਸ਼ ਰਹੋ |

♣ ਜਿੰਦਗੀ ਵਿਚ ਸਫਲਤਾ ਦਾ ਸਬ ਤੋ ਵਧੀਆ ਸਾਧਨ ਉਸ ਨਸੀਹਤ ਤੇ ਚਲਨਾ ਹੈ ,ਜੋ ਅਸੀਂ ਦੂਜਿਆ ਨੂ ਦੇਂਦੇ ਹਾਂ|

♣ ਜੋ ਅਜ ਤੁਸੀਂ ਹੋ ਓਹ ਪਰਮਾਤਮਾ ਦਾ ਤੋਹਫ਼ਾ ਹੈ ਜੋ ਤੁਸੀਂ ਬਣੋਗੇ ਓਹ ਤੁਹਾਡੇ ਵਲੋ ਪਰਮਾਤਮਾ ਨੂ ਤੋਹਫ਼ਾ ਹੋਵੇਗਾ|

♣ ਅਸਲ ਪੜ੍ਹਾਈ ਓਹ ਹੈ ਜੋ ਤੁਹਾਨੂ ਆਪਣੇ ਪੈਰਾਂ ਤੇ ਆਪ ਖੜੇ ਹੋਣ ਯੋਗ ਬਨਾਓਦੀ ਹੈ |

♣ ਤੁਸੀਂ ਤਾ ਹੀ ਜਿਤ ਸਕਦੇ ਹੋ ਜੇ ਹਾਰ ਤੋ ਨਹੀ ਡਰਦੇ |

♣ ਜੇ ਤੁਸੀਂ ਸਮੇਂ ਨਾਲ ਨਹੀ ਚਲੋਗੇ ਤਾ ਸਮਾਂ ਤਹਾਨੂ ਚਲਾਏਗਾ |

♣ ਇਜ਼ਤ ਕਰਾਉਣ ਦਾ ਸਬ ਤੋ ਵਧੀਆ ਤਰੀਕਾ ਹੈ ਕਿ ਤੁਸੀਂ ਦੂਜਿਆ ਦੀ ਇਜ਼ਤ ਕਰੋ |

♣ ਜਦੋ ਗੁੱਸਾ ਆਏ ਤਾ ਉਸਦੇ ਨਤੀਜੇ ਬਾਰੇ ਸੋਚੋ |

♣ ਸਬਰ ਓਹ ਦਰਖਤ ਹੈ ,ਜਿਸਦੀ ਜੜ ਕੋੜੀ ਹੁੰਦੀ ਹੈ |ਪਰ ਫ਼ਲ ਮਿਠਾ ਹੁੰਦਾ ਹੈ |

♣ ਪਿੰਜਰੇ ਵਿਚ ਬੰਦ ਪੰਛੀ ਕਦੇ ਵੀ ਖੁਸ਼ੀ ਦੇ ਗੀਤ ਨਹੀ ਗਾਉਂਦਾ |

♣ ਮਿਠਾ ਬਣੋ ਪਰ ਏਨਾ ਵੀ ਨਹੀ ਕੇ ਦੂਜੇ ਤੁਹਾਨੂ ਗੁੜ ਸਮਝ ਕੇ ਖਾ ਜਾਨ |

♣ ਮੰਗ ਕੇ ਖਾਣੇ ਨਾਲੋ ਚੰਗਾ ਹੈ ਭੁਖੇ ਰਹਿਣਾ |ਭੂਖ ਕਮਾਉਣਾ ਸਿਖਾ ਦਿੰਦੀ ਹੈ |

♣ ਬੁਰੇ ਕਮ ਦਾ ਤਿਆਗ ਕਰੋ ਮਾਂ ਪਿਓ ਦਾ ਨਹੀ |

♣ ਕਿਸੇ ਨੂ ਗਾਲ ਨਾ ਦਿਓ ਕਿਓਕਿ ਇਹ ਖੋਟੇ ਸਿਕੇ ਦੀ ਤਰ੍ਹਾ ਹੈ ਜਿਸ ਨੂ ਦਿਓਗੇ ਓਹ ਤੁਹਾਨੂ ਵਾਪਸ ਦੇ ਦੇਵੇਗਾ |

♣ ਮੂਰਖ ਕਦੇ ਮੁਆਫ ਨਹੀ ਕਰਦੇ ਅਤੇ ਨਾ ਹੀ ਕਦੇ ਭੁਲਦੇ ਹਨ ਤੇ ਸਾਧਾਰਣ ਆਦਮੀ ਮੁਆਫ ਕਰਦੇ ਹਨ ਤੇ ਭੁਲ ਜਾਂਦੇ ਹਨ ਪਰ ਸਿਆਣੇ ਮੁਆਫ ਕਰ ਦਿੰਦੇ ਹਨ ਪਰ ਭੁਲਦੇ ਨਹੀ |

♣ ਹੋਂਸਲਾ ਜੀਵਨ ਦੇ ਸਾਰੇ ਗੁਣਾ ਤੋ ਸਰਵੋਤਮ ਹੈ |

♣ ਜੇ ਤੁਸੀਂ ਆਪਣਾ ਰਾਜ ਆਪਣੇ ਅੰਦਰ ਨਹੀ ਰਖ ਸਕੇ ਤੇ ਦੂਜੇ ਤੋ ਇਸ ਦੀ ਉਮੀਦ ਵੀ ਨਾ ਰਖੋ |

♣ ਮਨੁਖੀ ਪਿਆਰ ਓਦੋ ਤਕ ਰਹਿੰਦਾ ਹੈ ਜਦੋ ਤਕ ਸਾਹਮਣੇ ਵਾਲਾ ਪਿਆਰ ਜਤਾਵੇ |

♣ ਮਨ ਵਿਚ ਪਾਪ ਦਾ ਬੋਜ ਇਨਸਾਨ ਨੂ ਚੈਨ ਨਾਲ ਜੀਣ ਨਹੀ ਦਿੰਦਾ |

♣ ਪਸ਼ਤਾਵਾ ਕਰਨ ਨਾਲ ਇਨਸਾਨ ਕੁਝ ਦੇਰ ਲਈ  ਬਦਲ ਸਕਦਾ  ਹੈ ਹਮੇਸ਼ਾ ਲਈ ਨਹੀ |

♣ਲੋਭ ਤੋਂ ਪਾਪ ਅਤੇ ਹੰਕਾਰ ਦਾ ਜਨਮ ਹੁੰਦਾ ਹੈ।

♣ਜਦੋਂ ਮਨੁੱਖ ਜਪ, ਤਪ, ਨਾਮ ਸਿਮਰਨ ਨਾਲ ਜੁੜਦਾ ਹੈ ਤਾਂ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ।

♣ਜਦੋਂ ਕੋਈ ਆਖੇ ਮੈਂ ਬਹੁਤ ਵੱਡਾ ਗਿਆਨੀ ਹਾਂ, ਕਵੀ ਹਾਂ, ਮੈਨੂੰ ਬਹੁਤ ਸੋਹਣੀ ਕਥਾ ਕਰਨੀ ਆਉਂਦੀ ਹੈ, ਮੈਂ ਬਹੁਤ ਵਧੀਆ ਲਿਖਦਾ ਹਾਂ, ਸਮਝ ਲੈਣਾ ਉਸ ਦਾ ਲੋਭ ਅਤੇ ਹੰਕਾਰ ਬੋਲ ਰਿਹਾ ਹੈ।

♣ਮਾਇਆ ਵਿਚ ਖਚਿੱਤ ਇਨਸਾਨ ਪਾਪਾਂ ਵਾਲੇ ਕਰਮ ਕਰਕੇ ਆਪਣੇ ਹੱਕ ਤੋਂ ਵੱਧ ਮਾਇਆ ਇਕੱਠੀ ਕਰਦਾ ਹੈ ਪਰ ਅਜਿਹਾ ਧਨ ਮਰਨ ਤੋਂ ਬਾਅਦ ਜੀਵ ਦੇ ਨਾਲ ਨਹੀਂ ਜਾਂਦਾ।

♣ਪੜ੍ਹਨਾ, ਵਿਚਾਰਨਾ ਤੇ ਫਿਰ ਮਨਣਾ ਅਸਲ ਸਤਿਕਾਰ ਹੈ ਬਾਣੀ ਦਾ, ਬਾਕੀ ਸੰਸਾਰਿਕ ਸਤਿਕਾਰ ਵੀ ਜਰੂਰੀ ਹੈ। ਪਰ ਜੇ ਗੁਰੂ ਬਨਾਉਣਾ ਚਾਹਿੰਦੇ ਹਾਂ ਤਾਂ ਮਨਣਾ ਜਰੂਰੀ ਹੈ।

♣ਤੁਸੀਂ ਕੁਝ ਲੋਕਾਂ ਨੂੰ ਸਾਰਾ ਸਮਾਂ ਮੂਰਖ ਬਣਾ ਸਕਦੇ ਹੋ, ਸਾਰੇ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਪਰ ਸਾਰੇ ਲੋਕਾਂ ਨੂੰ ਸਾਰੇ ਸਮੇਂ ਲਈ ਮੂਰਖ ਨਹੀਂ ਬਣਾ ਸਕਦੇ।

♣ਦੂਜੇ ਦੇ ਦੁੱਖ ਵਿਚੋਂ ਕਦੀ ਵੀ ਆਪਣੀ ਖ਼ੁਸ਼ੀ ਨਾ ਲੱਭੋ।

♣ਗਿਆਨ ਪ੍ਰਾਪਤ ਕਰਨ ਦੀ ਇੱਛਾ ਠੀਕ ਉਸੇ ਤਰ੍ਹਾਂ ਵਧਦੀ ਜਾਂਦੀ ਹੈ, ਜਿਵੇਂ ਦੌਲਤ ਲਈ ਲਾਲਸਾ।

♣ਅਗਿਆਨਤਾ ਨੂੰ ਛੁਪਾਉਣਾ ਇਸ ਨੂੰ ਵਧਾਉਣਾ ਹੈ।