ਅਨਮੋਲ ਬਚਨ-ਅਜ਼ਾਦੀ

♣ਆਜ਼ਾਦੀ ਦਾ ਮਤਲਬ ਸਿਰਫ ਸਿਆਸੀ ਆਜ਼ਾਦੀ ਨਹੀਂ ਸਗੋਂ ਦੇਸ ਦੀ ਸੰਮਤੀ ਦੀ ਬਰਾਬਰ ਵੰਡ, ਜਾਤ-ਪਾਤ ਵਿਤਕਰੇ, ਸਮਾਜਿਕ ਅਸਮਾਮਤਾ, ਫਿਰਕਾਪ੍ਰਸਤੀ, ਧਾਰਮਿਕ ਅਸਿਹਣਸ਼ੀਲਤਾ ਨੂੰ ਦੂਰ ਕਰਨਾ ਸੱਚੀ ਆਜ਼ਾਦੀ ਹੈ।
– ਨੇਤਾ ਜੀ ਸੁਭਾਸ਼ ਚੰਦਰ ਬੋਸ
♣ਆਜ਼ਾਦੀ ਰਾਸ਼ਟਰ ਦੀ ਜਿੰਦ ਜਾਨ ਹੁੰਦੀ ਹੈ।
– ਸ਼ਹੀਦ ਭਗਤ ਸਿੰਘ
♣ਆਜ਼ਾਦੀ ਪਿਆਰਿਆਂ ਵਾਸਤੇ ਧਮਕੀਆਂ ਫਜ਼ੂਲ ਹਨ।
– ਸਿਸਰੋ
♣ਤੁਹਾਡੀ ਆਜ਼ਾਦੀ ਤਦੋਂ ਤੱਕ ਬਣੇਗੀ ਜਦੋਂ ਤੁਸੀਂ ਦਿਨੇ ਚਿੰਤਾਮੁਕਤ ਅਤੇ ਰਾਤੀਂ ਪ੍ਰਸੰਨਚਿਤ ਤੇ ਥੁਡ਼ ਰਹਿਤ ਹੋਵੋਗੇ।
– ਖਲੀਲ ਜ਼ਿਬਰਾਨ
♣ਅਨਿਆਂ ਆਜ਼ਾਦੀ ਨੂੰ ਜਨਮ ਦਿੰਦਾ ਹੈ।
– ਵਾਲਟੇਅਰ
♣ਸੁਤੰਤਰਤਾ ਅਤੇ ਆਨੰਦ ਕਾਮਯਾਬੀ ਦੀਆਂ ਨਿਸ਼ਾਨੀਆਂ ਹਨ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਸੁਤੰਤਰਤਾ ਬਿਨਾ ਧਨ ਰੁਤਬੇ ਨਕਾਰੇ ਹਨ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਜਿਹਡ਼ਾ ਆਰਥਿਕ ਤੌਰ ਤੇ ਸੁਤੰਤਰ ਨਹੀਂ ਉਹ ਪੂਰਾ ਸੁਤੰਤਰ ਨਹੀਂ ਹੋ ਸਕਦਾ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਪੂਰਨ ਆਜ਼ਾਦੀ ਦਾ ਮਾਲਕ ਉਹੀ ਹੈ ਜਿਸ ਦਾ ਕਿਸੇ ਦੀ ਆਜ਼ਾਦੀ ਉਪਰ ਭਾਰ ਨਹੀਂ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਕਿਸੇ ਦੀ ਮਿਹਰਬਾਨੀ ਮੰਗਣਾ ਆਪਣੀ ਆਜ਼ਾਦੀ ਨੂੰ ਵੇਚਣਾ ਹੈ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਜਿਥੇ ਵੱਸੇ ਆਜ਼ਾਦੀ, ਉਹ ਦੁਨੀਆ ਸਾਡੀ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਹੱਕੀ ਗੱਲ ਇਹ ਹੈ ਕਿ ਆਜ਼ਾਦੀ ਖੁਸ਼ੀ ਦਾ ਇਕ ਗੀਤ ਹੈ।
– ਖ਼ਲੀਲ ਜ਼ਿਬਰਾਨ
♣ਆਜ਼ਾਦੀ ਦਾ ਨਗ਼ਮਾ ਪਿੰਜਰੇ ਵਿਚ ਬੰਦ ਪੰਛੀ ਨਹੀਂ ਗਾ ਸਕਦਾ।
– ਖ਼ਲੀਲ ਜ਼ਿਬਰਾਨ