ਅਨਮੋਲ ਬਚਨ-ਦੋਸਤ

♣ਸਿਰਫ ਉਸ ਨੂੰ ਹੀ ਦੋਸਤ ਮਿਲ ਸਕਦਾ ਹੈ, ਜਿਸ ਦੇ ਆਪਣੇ ਅੰਦਰ ਦੋਸਤ ਦਿਲ ਧੜਕਦਾ ਹੋਵੇ।
♣ਦੋਸਤੀ ਅਤੇ ਹਮਦਰਦੀ ਦੀ ਕੋਈ ਜਾਤ-ਪਾਤ ਨਹੀਂ ਹੁੰਦੀ।
♣ਤੁਹਾਡਾ ਦੋਸਤ ਤੁਹਾਡੀਆਂ ਲੋਡ਼ਾਂ ਦੀ ਪੂਰਤੀ ਦਾ ਸਾਕਾਰ ਰੂਪ ਹੈ।
♣ਜਦੋਂ ਦੋਸਤ ਚੁੱਪ ਧਾਰ ਲੈਂਦਾ ਹੈ, ਉਦੋਂ ਵੀ ਤੁਸੀਂ ਉਸ ਦੇ ਦਿਲ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ।
♣ਮਿੱਤਰ ਸੰਘਣਾ ਰੁੱਖ ਹੈ, ਮਿੱਠੇ ਪਾਣੀ ਦੀ ਛਬੀਲ ਅਤੇ ਉਹ ਅੱਡਾ ਜਿਥੇ ਜਿੰਦਗੀ ਦੀਆਂ ਹਰ ਕਿਸਮ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ।
♣ਖੁਸ਼ਹਾਲੀ ਮਿੱਤਰ ਬਣਾਉਂਦੀ ਹੈ ਤੇ ਮੰਦਹਾਲੀ ਉਨ੍ਹਾਂ ਨੂੰ ਪਰਖਦੀ ਹੈ।
♣ਦੋਸਤੀ ਹਮੇਸ਼ਾ ਇਕ ਖੁਸ਼ਗਵਾਰ ਜੁੰਮੇਵਾਰੀ ਹੈ, ਕਦੇ ਵੀ ਮੌਕਾਪ੍ਰਸਤੀ ਨਹੀਂ।
♣ਜਿੰਦਗੀ ਕਿਸੇ ਦੋਸਤ ਬਿਨਾਂ ਇਸ ਤਰ੍ਹਾਂ ਹੈ ਜਿਵੇਂ ਬਿਨਾਂ ਕਿਸੇ ਗਵਾਹ ਦੇ ਮੌਤ।
♣ਖੁਸ਼ੀ ਬਿਨਾਂ ਮਿੱਤਰਾਂ ਦੇ ਮਿਲ ਨਹੀਂ ਸਕਦੀ ਅਤੇ ਕਾਮਯਾਬੀ ਮਿੱਤਰ ਸਭਾ ਦੀ ਵਿਸ਼ੇਸ਼ਤਾ ਹੈ।
♣ਖੁਸ਼ਕਿਸਮਤ ਉਹ ਹਨ ਜੋ ਮਿੱਤਰ ਬਣਾ ਸਕਦੇ ਇਸ ਤੋਂ ਵਧ ਉਹ ਜਿਨ੍ਹਾਂ ਵਿਚ ਮਿੱਤਰ ਬਣਾ ਕੇ ਰੱਖਣ ਦੀ ਯੋਗਤਾ ਹੁੰਦੀ ਹੈ।
♣ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।
♣ਜਦੋਂ ਦੋ ਮਿੱਤਰ ਨਿੱਖੜਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਕ ਦੂਜੇ ਦੇ ਭੇਤਾਂ ਨੂੰ ਜਿੰਦਰੇ ਲਾਕੇ ਕੁੰਜੀਆਂ ਵਟਾ ਲੈਣ।
♣ਜੇ ਪੱਕੀ ਦੋਸਤੀ ਚਾਹੁੰਦੇ ਹੋ ਤਾਂ ਦੋਸਤ ਨਾਲ ਬਹਿਸ, ਉਧਾਰ ਲੈਣ-ਦੇਣ ਅਤੇ ਉਸ ਦੀ ਪਤਨੀ ਨਾਲ ਇੱਕਲਿਆਂ ਗੱਲਬਾਤ ਕਰਨੀ ਛੱਡ ਦਿਓ।
♣ਸਾਥੀ ਅਤੇ ਦੋਸਤ ਉਮਰਾਂ ਦੀ ਮਹਿੰਗੀ ਕਮਾਈ ਹੁੰਦੇ ਹਨ।
♣ਥੋਡ਼ੀ ਜਿਹੀ ਦੂਰੀ ਮਿੱਤਰਤਾ ਨੂੰ ਹਰਾ ਰੱਖਦੀ ਹੈ।
♣ਸੱਚੇ ਮਿੱਤਰ ਕਦੇ ਪੁਰਾਣੇ ਨਹੀਂ ਹੁੰਦੇ।