ਅਨਮੋਲ ਬਚਨ- ਗਿਆਨ

♣ਗਿਆਨ ਅਥਾਹ ਸਮੁੰਦਰ ਵਾਂਗ ਹੈ।
♣ਗਿਆਨ ਕਦੇ ਸਾਨੂੰ ਮੁਸ਼ਕਿਲ ਵਿਚ ਨਹੀਂ ਪਾਉਂਦਾ।
♣ਪੰਘੂਡ਼ੇ ਲੈ ਕੇ ਕਬਰ ਤੱਕ ਇਲਮ (ਗਿਆਨ) ਹਾਸਲ ਕਰਦੇ ਰਹੋ।
– ਹਜਰਤ ਮੁਹੰਮਦ
♣ਗਿਆਨ ਤੋਂ ਵਧ ਕੇ ਦੌਲਤ ਨਹੀਂ।
♣ਗਿਆਨ ਇਕ ਅਜਿਹਾ ਗਹਿਣਾ ਹੈ ਜਿਸ ਦੇ ਲੁੱਟਣ, ਖੋਹਣ ਜਾਂ ਗੁੰਮ ਹੋਣ ਦਾ ਡਰ ਨਹੀਂ ਹੁੰਦਾ।
♣ਗਿਆਨ ਪ੍ਰਾਪਤ ਕਰਨ ਲਈ ਕੋਈ ਲਕਸ਼ ਅੰਤਿਮ ਨਹੀਂ ਹੁੰਦਾ, ਇਹ ਇਕ ਅਜਿਹਾ ਸਮੁੰਦਰ ਹੈ ਜਿਸ ਵਿਚ ਜਿਤਨੀ ਡੂੰਘੀ ਚੁੱਭੀ ਮਾਰੋਗੇ ਉਨੇ ਹੀ ਵਧੇਰੇ ਮੋਤੀ ਮਿਲਦੇ ਹਨ।
– ਰਜਨੀਸ਼
♣ਗਿਆਨ ਮੈਨੂੰ ਸਭ ਤੋਂ ਵੱਡੀ ਤਾਕਤ ਜਾਪੀ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਅਧਿਆਪਕ, ਉਸਤਾਦ, ਗੁਰੂ ਨੂੰ ਗਿਆਨ ਦੀ ਇਕ ਬੂੰਦ ਸਿਖਾਉਣ ਲਈ ਗਿਆਨ ਦਾ ਵਿਸ਼ਾਲ ਸਾਗਰ ਪੀਣਾ ਪੈਂਦਾ ਹੈ।