ਅਨਮੋਲ ਬਚਨ- ਔਰਤ 1

♣ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
– ਗੁਰੂ ਨਾਨਕ ਦੇਵ ਜੀ
♣ਔਰਤ ਤੂੰ ਮਹਾਨ ਹੈਂ। ਤੂੰ ਜਿੰਦਗੀ ਪੈਦਾ ਹੀ ਨਹੀਂ ਕਰਦੀ, ਉਸ ਦੇ ਲਈ ਮਰ ਵੀ ਸਕਦੀ ਹੈ।
– ਜਸਵੰਤ ਕੰਵਲ
♣ਔਰਤ ਹੋਣਾ ਇਕ ਤਪ ਹੈ।
– ਪ੍ਰੋ. ਪੂਰਨ ਸਿੰਘ
♣ਨਾਰੀ ਸ਼ਾਂਤੀ ਦੀ ਮੂਰਤ ਹੈ, ਇਸ ਨੂੰ ਉੱਚ ਪਦ ਤੋਂ ਥੱਲੇ ਸੁੱਟਣਾ ਜੰਗਲੀਪੁਣਾ ਹੈ।
– ਰਫੋਲਡੀਯਸ
♣ਔਰਤ ਦਾ ਸ਼ੁਭ ਵਰਤਾਓ ਘਰ ਨੂੰ ਆਬਾਦ ਕਰਦਾ ਹੈ।
♣ਜਿਸ ਘਰ ਵਿਚ ਔਰਤ ਨਹੀਂ ਉਹ ਭੂਤ ਬੰਗਲਾ ਹੈ।
♣ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈ। ਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ।
♣ਔਰਤ ਵਿਆਹ ਦੇ ਹੁਸੀਨ ਤੋਹਫਿਆਂ ਵਿਚੋਂ ਇਕ ਹੈ।
♣ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।
♣ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।