ਅਨਮੋਲ ਬਚਨ- ਔਰਤ 2

♣ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ।
♣ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਇਕ ਵੱਡਾ ਇਨਾਮ ਹੈ।
♣ਆਦਮੀ ਜੋ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ ਨਹੀਂ ਕਰਦਾ, ਕਦੇ ਵੀ ਉਸ ਦੇ ਗੁਣਾਂ ਦਾ ਅਨੰਦ ਨਹੀਂ ਮਾਣ ਸਕਦਾ।
– ਖ਼ਲੀਲ ਜ਼ਿਬਰਾਨ
♣ਔਰਤ ਜੱਗ ਦੀ ਮਾਂ ਹੈ ਉਸ ਦਾ ਸਦਾ ਖਿਆਲ ਰੱਖੋ।
– ਅਗਿਆਤ
♣ਜੇ ਪਤਨੀ ਰੁੱਸ ਜਾਂਦੀ ਹੈ ਤਾਂ ਸਾਰਾ ਘਰ ਰੁੱਸ ਜਾਂਦਾ ਹੈ।
♣ਔਰਤ ਦੇ ਅਥਰੂਆਂ ਵਿਚ ਹਡ਼੍ਹ ਜਿੰਨੀ ਸ਼ਕਤੀ ਹੁੰਦੀ ਹੈ।
♣ਜਿਸ ਘਰ ਵਿਚ ਮਾਂ ਸਿਆਣੀ ਹੈ, ਉਹ ਘਰ ਮਨੁੱਖਤਾ ਅਤੇ ਸੱਭਿਅਤਾ ਦੀ ਯੂਨੀਵਰਸਿਟੀ ਹੈ।
♣ਮੈਂ ਇਸ ਕਰਕੇ ਔਰਤ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਮਨੁੱਖ ਦਾ ਮਨੁੱਖਤਵ ਇਸ ਨਾਲ ਜਿਉਂਦਾ ਹੈ।
– ਲਾਵੈਲ
♣ਪੁਰਸ਼ ਕੰਮ ਧੰਦੇ ਸਿਰਜਦੇ ਹਨ ਇਸਤਰੀ ਸਭਿਆਚਾਰ ਉਸਾਰਦੀ ਹੈ।
♣ਇਸਤਰੀ ਦਾ ਆਦਰ ਕਿਸੇ ਕੌਮ ਦੇ ਸਭਿਆਚਾਰ ਦਾ ਨਾਪ ਹੈ।
– ਗੁਰਬਖਸ਼ ਸਿੰਘ ਪ੍ਰੀਤਲਡ਼ੀ
♣ਸੁੰਦਰ ਔਰਤ ਹੀਰਾ ਹੈ ਪਰੰਤੂ ਨੇਕ ਔਰਤ ਹੀਰਿਆਂ ਦੀ ਖਾਣ।
– ਸ਼ੇਖ ਸਾਅਦੀ