ਅਨਮੋਲ ਵਿਚਾਰ

* ਚਾਦਰ ਦੇਖ ਕੇ ਪੈਰ ਪਸਾਰੋ  ਜਿਨੀ ਚਾਦਰ ਹੈ ਓਨੇ ਜਰੂਰ ਪਸਾਰੋ

ਇਹ ਜਿੰਦਗੀ ਤੁਹਾਡੀ ਹੈ, ਦੋਬਾਰਾ ਨਹੀ ਮਿਲਣੀ, ਇਸ ਦਾ ਇਸ ਤਰਾ ਅਨੰਦੁ ਮਾਣੋ ਜੋ ਕਿਸੇ ਹੋਰ ਵਾਸਤੇ ਅੜਿਕਾ ਨਾ ਬਣੇ

ਤੰਗ ਸੋਚ ਵਾਲੇ ਆਪਨੇ ਆਲੇ ਦਵਾਲੇ ਦੇ ਲੋਕਾ, ਘਰ ਪਰਿਵਾਰ, ਕੌਮ, ਦੇਸ਼, ਧਰਮ, ਵਰਗ ਦਾ ਸਤਿਆਨਾਸ ਕਰ ਦੇਂਦੇ ਹਨ  ਇਹਨਾ ਤੋ ਬਚੋ

ਜਿੰਦਗੀ ਚ ਸਭ ਤੋ ਵਧ ਕੰਮ ਆਉਣ ਵਾਲੀ ਚੀਜ ਹੈ ”’ ਸਵੈ ਭਰੋਸਾ

* ਕਦੇ ਕਿਸੇ ਦੂਜੇ ਤੇ ਅੰਨਾ ਵਿਸ਼ਵਾਸ ਕਦੇ ਨਾ ਕਰੋ  ਭਾਵੇ ਓਹ ਤੁਹਾਡਾ ਬਾਪ ਮਾਂ ਭੈਣ ਜਾਂ ਭਰਾ ਹੀ ਹੋਵੇ

ਮੂਰਖ ਦੋਸਤਾਂ ਨਾਲੋਂ ਸਿਆਣੇ ਦੁਸ਼ਮਨ ਦੀ ਦੁਸ਼ਮਨੀ ਸੌ ਗੁਣਾਂ ਚੰਗੀ ਹੈ

ਤੁਹਾਡਾ ਮਕਸਦ ਤੁਹਡੇ ਲਈ ਫਾਏਦੇ ਵਾਲਾ ਤਾਂ ਹੋਵੇ ਕਿਸੇ ਲਈ ਨੁਕਸਾਨ ਦੇਹ ਨਾ ਹੋਵੇ

ਤੁਹਾਡੇ ਨਾਲੋ ਕੋਈ ਦੂਸਰਾ ਬਹੁਤ ਜਿਆਦਾ ਅਕ੍ਲਮੰਦ ਜਾਂ ਬਹੁਤ ਜਿਆਦਾ ਬੇਵਕੂਫ਼ ਨਹੀਂ ਹੈ

ਕਿਸੇ ਨੂ ਦੋ ਤੋਂ ਜਿਆਦਾ ਵਾਰੀ ਪਰਖਣਾ ਸਰਾਸਰ ਬੇਵਕੂਫੀ ਹੈ

ਤੁਸੀਂ ਆਪ ਖੁਸ਼ ਰਹਿ ਕੇ ਸੰਸਾਰ ਵਿਚ ਦੁਖ ਦੀ ਮਾਤਰਾ ਘਟਾਉਂਦੇ ਹੋ ਖੁਸ਼ੀ ਓਹ ਮਾਣੋ ਜਿਹੜੀ ਕਿਸੇ ਲਈ ਦੁਖ ਦਾ ਸਬੱਬ ਨਾ ਬਣ

ਦੁਖ ਵਿਚ ਜਿਆਦਾ ਦੁਖੀ ਖੁਸ਼ੀ ਵੇਲੇ ਜਿਆਦਾ ਖੁਸ਼ ਨਾ ਹੋਵੋ

ਹਾਸਾ ਖੁਲ ਕੇ ਹੱਸੋ ….ਆਪਨੇ ਵਿਚਾਰ ਸ਼ੁਧ ਅਤੇ ਨਿਰਕਪਟ ਰਖੋ

* ਕੁਝ ਵੀ ਬਣਨ ਤੋਂ ਪਹਿਲਾਂ ਇਨਸਾਨ ਬਣੋ…।