ਅਨਮੋਲ ਵਿਚਾਰ

* ਚਾਦਰ ਦੇਖ ਕੇ ਪੈਰ ਪਸਾਰੋ  ਜਿਨੀ ਚਾਦਰ ਹੈ ਓਨੇ ਜਰੂਰ ਪਸਾਰੋ

* ਇਹ ਜਿੰਦਗੀ ਤੁਹਾਡੀ ਹੈ, ਦੋਬਾਰਾ ਨਹੀ ਮਿਲਣੀ, ਇਸ ਦਾ ਇਸ ਤਰਾ ਅਨੰਦੁ ਮਾਣੋ ਜੋ ਕਿਸੇ ਹੋਰ ਵਾਸਤੇ ਅੜਿਕਾ ਨਾ ਬਣੇ

* ਤੰਗ ਸੋਚ ਵਾਲੇ ਆਪਨੇ ਆਲੇ ਦਵਾਲੇ ਦੇ ਲੋਕਾ, ਘਰ ਪਰਿਵਾਰ, ਕੌਮ, ਦੇਸ਼, ਧਰਮ, ਵਰਗ ਦਾ ਸਤਿਆਨਾਸ ਕਰ ਦੇਂਦੇ ਹਨ  ਇਹਨਾ ਤੋ ਬਚੋ

* ਜਿੰਦਗੀ ਚ ਸਭ ਤੋ ਵਧ ਕੰਮ ਆਉਣ ਵਾਲੀ ਚੀਜ ਹੈ ”’ ਸਵੈ ਭਰੋਸਾ

* ਕਦੇ ਕਿਸੇ ਦੂਜੇ ਤੇ ਅੰਨਾ ਵਿਸ਼ਵਾਸ ਕਦੇ ਨਾ ਕਰੋ  ਭਾਵੇ ਓਹ ਤੁਹਾਡਾ ਬਾਪ ਮਾਂ ਭੈਣ ਜਾਂ ਭਰਾ ਹੀ ਹੋਵੇ

* ਮੂਰਖ ਦੋਸਤਾਂ ਨਾਲੋਂ ਸਿਆਣੇ ਦੁਸ਼ਮਨ ਦੀ ਦੁਸ਼ਮਨੀ ਸੌ ਗੁਣਾਂ ਚੰਗੀ ਹੈ

* ਤੁਹਾਡਾ ਮਕਸਦ ਤੁਹਡੇ ਲਈ ਫਾਏਦੇ ਵਾਲਾ ਤਾਂ ਹੋਵੇ ਕਿਸੇ ਲਈ ਨੁਕਸਾਨ ਦੇਹ ਨਾ ਹੋਵੇ

* ਤੁਹਾਡੇ ਨਾਲੋ ਕੋਈ ਦੂਸਰਾ ਬਹੁਤ ਜਿਆਦਾ ਅਕ੍ਲਮੰਦ ਜਾਂ ਬਹੁਤ ਜਿਆਦਾ ਬੇਵਕੂਫ਼ ਨਹੀਂ ਹੈ

* ਕਿਸੇ ਨੂ ਦੋ ਤੋਂ ਜਿਆਦਾ ਵਾਰੀ ਪਰਖਣਾ ਸਰਾਸਰ ਬੇਵਕੂਫੀ ਹੈ

* ਤੁਸੀਂ ਆਪ ਖੁਸ਼ ਰਹਿ ਕੇ ਸੰਸਾਰ ਵਿਚ ਦੁਖ ਦੀ ਮਾਤਰਾ ਘਟਾਉਂਦੇ ਹੋ ਖੁਸ਼ੀ ਓਹ ਮਾਣੋ ਜਿਹੜੀ ਕਿਸੇ ਲਈ ਦੁਖ ਦਾ ਸਬੱਬ ਨਾ ਬਣ

* ਦੁਖ ਵਿਚ ਜਿਆਦਾ ਦੁਖੀ ਖੁਸ਼ੀ ਵੇਲੇ ਜਿਆਦਾ ਖੁਸ਼ ਨਾ ਹੋਵੋ

* ਹਾਸਾ ਖੁਲ ਕੇ ਹੱਸੋ ….ਆਪਨੇ ਵਿਚਾਰ ਸ਼ੁਧ ਅਤੇ ਨਿਰਕਪਟ ਰਖੋ

* ਕੁਝ ਵੀ ਬਣਨ ਤੋਂ ਪਹਿਲਾਂ ਇਨਸਾਨ ਬਣੋ…।