ਅਮਰਜੀਤ ਚੰਦਨ-ਸਾਈਕਲ

ਿਸਖਰ ਦੁਪਿਹਰੇ , ਸਾਹਮਣੀ ਹਵਾ ਿਵੱਚ ਸਾਈਕਲ ਚਲਾਉਂਿਦਆਂ
ਤੁਸੀਂ ਮਿਹਸੂਸ ਕਰਦੇ ਹੋ, ਸੜਕ ਿਜਵੇਂ ਕਾਲੀ ਦਲ-ਦਲ ਹੈ
ਿਜਸ ਿਵੱਚ ਖੁੱਭਦਾ ਹੀ ਜਾ ਿਰਹੈ,ਤੁਹਾਡਾ ਸਾਈਕਲ
ਸਾਈਕਲ ਚਲਾਉਂਿਦਆਂ
ਤੁਸੀਂ ਲੱਖ ਲੱਖ ਸ਼ੁਕਰ ਕਰਦੇ ਓ
ਤੁਹਾਡੀ ਕੀਮਤ ਇੱਕ ਸਕੂਟਰ ਜਮਾਂ ਪੇਟਰੌਲ ਅਲਾਊਂਸ ਨਹੀਂ ਪਈ
ਜਾਂ ਸੈਂਕੜੇ ਅਖਬਾਰਾਂ ਦੀ ਰੱਦੀ ਦੇ ਬਰਾਬਰ ਤੁਸੀਂ ਤੁਲੇ ਨਹੀਂ
ਸਾਈਕਲ ਚਲਾਉਂਿਦਆਂ
ਤੁਸੀਂ ਕਾਮਰੇਡ ਿਵੱਿਦਆ ਰਤਨ ਨੂੰ ਯਾਦ ਕਰਦੇ ਓ

ਜੋ ਕਿਮਊਿਨਸਟ ਪਾਰਟੀ ਦੀ ਸਟੇਜ ਤੇ ਸਾਈਕਲ ਬਾਰੇ ਿਲਖੀ
ਲੰਬੀ ਕਿਵਤਾ ਸੁਣਾਉਂਦਾ ਹੁੰਦਾ ਸੀ
ਓਹਦੇ ਦੋਵੇਂ ਹੱਥ ਨਹੀਂ ਸਨ
ਹੁਣ ਤਾਂ ਮੁੱਦਤ ਹੋ ਗਈ ਿਵੱਿਦਆ ਰਤਨ ਬਾਰੇ ਵੀ ਕੁਝ ਸੁਿਣਆ
ਤੇ ਅਚਾਨਕ ਖਿਹਸਰ ਕੇ ਲੰਘੀ ਕਾਰ ਨੂੰ
ਤੁਸੀਂ ਗਾਹਲ ਕੱਢ ਸਕਦੇ ਓ
ਤਬਕਾਤੀ ਨਫਰਤ ਦੇ ਿਤਓਹਾਰ ਵਜੋਂ

ਸਾਈਕਲ ਚਲਾਉਂਿਦਆਂ,ਤੁਸੀਂ ਮਿਹਸੂਸ ਕਰਦੇ ਹੋ
ਤੁਸੀਂ ਇਕੱਲੇ ਨਹੀਂ ਹੋ,
ਇਸ ਿਪਆਰੀ ਮਾਤ ਭੂਮੀ ਦੇ ਦੋ ਕਰੋੜ ਸਾਈਕਲ ਸਵਾਰ ਤੁਹਾਡੇ ਨਾਲ ਹਨ
ਫੈਕਟਰੀਆਂ ਦੇ ਮਜਦੂਰ,ਦਫਤਰਾਂ ਦੇ ਕਲਰਕ ਬਾਦਸ਼ਾਹ
ਫੇਰੀਆਂ ਵਾਲੇ,ਸਕੂਲਾਂ ਕਾਲਜਾਂ ਦੇ ਪਾੜੇ
ਹੋਰ ਤਾਂ ਹੋਰ ਸਾਇਕਲ ਚੋਰ ਵੀ

ਸਾਈਕਲ ਚਲਾਉਂਿਦਆਂ, ਤੁਸੀਂ ਜਮਾਤੀ ਨਫਰਤ ਹੋਰ ਤੇਜ ਕਰਦੇ ਓ
ਸਾਈਕਲ ਚਲਾਉਂਿਦਆਂ, ਤੁਸੀਂ ਅਗਾਂਹਵਧੂ ਹੁੰਦੇ ਓ
ਪੂੰਜੀਵਾਦ ਦੇ ਇਸ ਅੰਿਤਮ ਦੌਰ ਿਵੱਚ
ਸਾਈਕਲ ਚਲਾਉਂਿਦਆਂ, ਤੁਸੀ ਸੋਚਦੇ ਓ
ਪੈਦਲ ਲੋਕ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ