ਅਰਜੋਈ – ਅਨਮੋਲ ਕੌਰ

ਅੱਜ ਫਿਰ ਉਸ ਹੀ ਦੇਸ਼ ਵਿਚ
ਉਸ ਵਰਗੀ ਸਰਕਾਰ ਦੀ
ਅਦਾਲਤ ਨੇ
ਫੈਸਲਾ ਹੈ ਸੁਣਾਇਆ ।

ਉਸ ਹੀ ਮਹੀਨੇ ਵਿਚ
ਭਗਤ ਸਿੰਘ ਯੋਧੇ ਵਾਂਗ
ਬਲਵੰਤ ਸਿੰਘ ਰਾਜੋਆਣਾ ਨੂੰ
ਫਾਂਸੀ ਦਾ ਹੁਕਮ ਹੈ ਲਾਇਆ ।

ਸਿੰਘਾ ਨੇ ਦੇ ਦੇ ਕੇ ਕੁਰਬਾਨੀਆਂ
ਜਿਹਨਾਂ ਨੂੰ
ਨਾਦਰਾਂ ਅਤੇ ਅਬਦਾਲੀਆਂ ਤੋਂ
ਸੀ ਬਚਾਇਆ ।

ਅੱਜ ਉਹਨਾਂ ਹੀ
ਅਹਿਸਾਨ ਫਰਮੋਸ਼ਾਂ ਨੇ
ਸਿੰਘਾ ਨਾਲ, “ਮਿੱਥ ਕੇ”
ਧੋਖਾ ਹੈ ਕਮਾਇਆ ।

ਮੇਰਿਉ ਵੀਰੋ, ਭੈਣੋ,
ਮੇਰੀ ਕੌਮ ਦੇ ਵਾਰਸੋ
ਗਿੱਲੇ- ਸ਼ਿਕਵੇ ਭੁਲਾ ਕੇ
ਹੁਣ ਤਾਂ ਇਕ ਹੋ ਜਾਵੋ ।

ਬਹੁਤ ਕੁੱਝ ਲੁਟਾ ਚੁੱਕੇ ਹੋ
ਖੁਦਗਰਜ਼ੀ ਦੀ ਫੁੱਟ ਵਿਚ
ਹੁਣ ਹੋਰ ਧੋਖਾ ਤਾਂ ਨਾ
ਵੈਰੀ ਤੋਂ ਖਾਵੋ

ਬਣ ਕੇ ਸ਼ਰੀਫ
ਜੋ ਕਰ ਰਹੇ ਨੇ
ਪੰਥ ਨਾਲ ਗਦਾਰੀਆਂ
ਉਹਨਾਂ ਦੇ ਮੂੰਹਾ ਤੋਂ ਪਰਦਾ ਤਾਂ ਉਠਾਵੋ।

ਗੁਰਾਂ ਵਲੋਂ ਦਿੱਤੇ ਰਾਹਾਂ ਉੱਪਰ ਚੱਲ ਕੇ
ਜ਼ਾਲਮ ਨੂੰ
ਗੁਰੂ ਦਾ ਦਿੱਤਾ ਸੰਦੇਸ਼
ਜਰਾ ਕੁ ਸਮਝਾਵੋ।

ਦਾਵੇ ਨਾਲ ਕਹਿੰਦੀ ਹਾਂ
ਜੇ ਤੁਸੀ ਇਕ ਹੋ ਜਾਵੋ
ਭਾਰਤ ਤਾਂ ਕੀ
ਦੁਨੀਆਂ ਦੇ ਜ਼ਾਲਮ ਮੁੱਕ ਜਾਣਗੇ।

ਤੁਹਾਡੀ ਏਕਤਾ ਦੀ ਤਾਕਤ ਦੇਖ
ਜ਼ਾਲਮ ਤਾਂ ਕੀ
ਵੱਡੇ ਵੱਡੇ ਅਹੰਕਾਰੀ ਵੀ
ਘੁਰਨਿਆ ਵਿਚ ਲੁੱਕ ਜਾਣਗੇ।

ਭਗਤ ਸਿੰਘ ਵਾਲੀ ਸੂਰਬੀਰਤਾ
ਅਤੇ ਭਾਈ ਘੱਨਈਆ ਵਾਲੀ
ਤੁਹਾਡੀ ਦਿਆਲਤਾ ਅੱਗੇ
ਉਹ ਝੁੱਕ ਜਾਣਗੇ।

ਕਿਹੜੇ ਜੱਥੇ ਤੋਂ ਅੰਮ੍ਰਿਤ ਛੱਕਿਆ
ਕੌਣ ਮਾਸ ਖਾਂਦਾ ਕੌਣ ਕੀ ਛੱਡੋਂਗੇ
ਇਹ ਸਭ ਕੁੱਝ,ਤਾਂ
ਵੈਰੀ ਵੀ ਮੁੱਕ ਜਾਣਗੇ।

ਅਨਮੋਲ ਕੌਰ