ਅਰਦਾਸ ਕਰੀਏ

ਸਾਕਾ ਨੀਲਾ ਤਾਰਾ ਦਾ ਖਿਆਲ ਕਰਕੇ ਮੈ ਨੀਲਾ ਰੰਗ ਪਹਿਨਿਆ..
ਤਵੀਆ ਦੇ ਸੇਕ ਦੀ ਮਿਸਾਲ ਕਰਕੇ ਮੈ ਨੀਲਾ ਰੰਗ ਪਹਿਨਿਆ…
ਸ਼ਾਇਰਾ ਦੀ ਕਲਮ ਨੂੰ ਸੇਕ ਮਿਲੇ ਸਦਾ ਹੀ ਸਹਾਦਤਾ ਵਿੱਚੋ..
ਰੋਸ਼ਨੀ ਸੁਨਹਿਰੀ ਜਿਹੀ ਦਿਸਦੀ ਫਕੀਰਾ ਨੂੰ ਇਬਾਦਤਾ ਵਿੱਚੋ..
ਹਾਦਸੇ ਅਭੁੱਲ ਵਸੇ ਚੇਤਿਆ ‘ਚ ਤਾ ਵੀ ਇਹਆਸ ਕਰੀਏ…
ਚੱਲ “ਸਰਤਾਜ” ਸਰਬੱਤ ਦੇ ਭਲੇ ਲਈ ਅਰਦਾਸ ਕਰੀਏ…