ਅਸਲ ਅੰਨਾਪਣ

ਮੈਨੂ ਓਹ ਦਿਨ ਹਾਲੇ ਤੱਕ ਯਾਦ ਹੈ..ਜਿਸ ਦਿਨ ਮੈਨੂ ਇਹ ਏਹਸਾਸ ਹੋਇਆ ਸੀ ਕੇ ਅਖਾ ਹੋਣ ਨਾਲ ਕੋਈ ਸੁਜਾਖਾ ਨਹੀ ਬਣ ਜਾਂਦਾ…
ਇਹ ਗੱਲ ਓਹਨਾ ਦਿਨਾ ਦੀ ਹੈ ,,ਜਦ ਮੈ ਦਿੱਲੀ ਰਹੰਦਾ ਸੀ …
ਮੈ ਦਿੱਲੀ ਬੱਸ ਸਟੈਂਡ ਤੋਂ ਆਪਣੇ ਰੂਮ ਵੱਲ ਜਾ ਰਿਹਾ ਸੀ…ਓਸ ਦਿਨ ਕਾਫੀ ਰਾਤ ਹੋ ਗਈ ਸੀ,,,ਲਗ ਭਗ 11 :੦੦ ਵੱਜੇ ਦਾ ਸਮਾ ਸੀ…ਮੈ ਬੁਸ ਸਟੈਂਡ ਦੇ ਬਾਹਰ ਆ ਕੇ ਮੇਟ੍ਰੋ ਸਟੇਸਨ ਵੱਲ ਚਲ ਪਇਆ..ਮੈਨੂ ਭੁਖ ਵੀ ਲੱਗੀ ਹੋਈ ਸੀ..ਤੇ ਥੋੜੀ ਜੇਹੀ ਜਲਦੀ ਵੀ ਸੀ…ਮੈ ਸਟੇਸਨ ਦੇ ਬਾਹਰ ਲੱਗੀ ਦੁਕਾਨ ਤੇ ਜਾ ਕੇ ਦੋ ਪੈਟੀਆਂ ਓਰ੍ਡਰ ਕਰ ਦਿਤੀਆ…ਤੇ ਨਾਲ ਇਕ ਦੁਧ ਦੀ ਬੋਤਲ ਲੈ ਲਈ..ਮੈ ਆਪਣੇ ਖਾਣੇ ਵਿਚ ਪੂਰਾ ਵੇਅਸਤ ਸੀ ਕੇ ਖਾਂਦੇ ਖਾਂਦੇ ਮੇਰੀ ਨਜਰ ਇਕ ਕਾਲਾ ਚਸ਼ਮਾ ਲਗਾਈ ਖੜੇ ਬੰਦੇ ਤੇ ਗਈ..ਓਸ ਦੇ ਇਕ ਹਥ ਵਿਚ ਸੋਟੀ ਫੜੀ ਹੋਈ ਸੀ ਤੇ ਦੂਜੇ ਵਿਚ ਇਕ ਝੋਲਾ ਫੜਇਆ ਹੋਇਆ ਸੀ….ਓਹ ਇਕ ਭੇਖਾਰੀ ਕੋਲ ਖੜਾ ਸੀ…ਭੇਖਾਰੀ ਓਸ ਤੋਂ ਕੁਜ ਮੰਗ ਰਿਹਾ ਸੀ…ਓਸ ਵਿਅਕਤੀ ਨੇ ਵੀ ਝੱਟ ਹੀ ਆਪਣੇ ਝੋਲੇ ਵਿਚੋ 4-5 ਕੇਲੇ ਕੱਡੇ ਤੇ ਓਸ ਭੇਖਾਰੀ ਨੂ ਦੇ ਦਿਤੇ…ਭੇਖਾਰੀ ਨੇ ਓਸ ਨੂ ਕਈ ਅਸੀਸਾ ਦਿਤੀਆ ਤੇ ਕੇਲੇ ਖਾਣ ਲੱਗ ਗਿਆ..ਸ਼ਾਇਦ ਓਸ ਨੂ ਵੀ ਮੇਰੇ ਵਾਂਗ ਭੁਖ ਲੱਗੀ ਹੋਈ ਸੀ…ਤੇ ਕਾਲੇ ਚਸ਼੍ਮੇ ਵਾਲਾ ਵਿਅਕਤੀ ਆਪਣੀ ਸੋਟੀ ਨੂ ਖੁਦ ਤੋਂ ਅੱਗੇ ਕਰਕੇ ,,ਸੋਟੀ ਨਾਲ ਜਮੀਨ ਨੂ ਟੋਹ ਟੋਹ ਕੇ ਅੱਗੇ ਚਲ ਪਇਆ…ਅਸਲ ਵਿਚ ਓਸ ਵਿਅਕਤੀ ਨੂ ਅਖਾ ਤੋਂ ਕੁਜ ਦਿਖਾਈ ਨਹੀ ਸੀ ਦਿੰਦਾ….ਤੇ ਕੁਜ ਹੀ ਪਲਾ ਵਿਚ ਓਹ ਲੋਕਾ ਦੀ ਭੀੜ ਵਿਚ ਗਾਇਬ ਹੋ ਗਿਆ…..
ਏਸ ਘਟਨਾ ਨੇ ਮੈਨੂ ਇਹ ਸੋਚਣ ਲਈ ਮਜਬੂਰ ਕਰ ਦਿਤਾ ਸੀ ,,ਕੇ ਅਸਲ ਵਿਚ ਅੰਨਾ ਕੋਣ ਹੈ..ਮੈ ਜੋ ਓਸ ਭਿਖਾਰੀ ਨੂ ਦੇਖ ਕੇ ਅਣਗੋਲਿਆ ਕਰ ਆਇਆ ਜਾ ਓਹ ਜਿਸ ਨੇ ਅਖਾ ਤੋਂ ਦਿਖਾਈ ਨਾ ਦੇਣ ਦੇ ਵਾਬਜੂਦ ਵੀ ਓਸ ਭਿਖਾਰੀ ਦੀ ਭੁਖ ਦੇਖ ਲਈ…..
ਲੇਖਕ – ਜਗਮੀਤ ਸਿੰਘ ਹਠੂਰ
9803302527