ਆਜਾ ਸਿੰਘਾ ਨੱਚੀਏ

ਕੋਈ ਖੁਸ਼ੀ, ਕੋਈ ਮਜਬੂਰੀ ਨਾਲ ਨੱਚਦਾ

ਦੁਨੀਆਂ ਦਾ ਇਥੇ ਹਰ, ਇਨਸਾਨ ਨੱਚਦਾ।
ਕੋਈ ਨੱਚੇ ਢੋਲ ਉਂਤੇ,ਕੋਈ ਨੱਚਦਾ ਸਿਤਾਰ ਤੇ।
ਆਜਾ ਸਿੰਘਾ ਨੱਚੀਏ, ਖੰਡੇ ਦੀ ਧਾਰ ਤੇ।
ਸੱਚ ਦਾ ਸੁਨੇਹਾ ਦੇਣਾਂ, ਭਟਕੇ ਜਵਾਨਾਂ ਨੂੰ।
ਰਹਿਤ ਵਿਚ ਰਹਿ ਕੇ, ਠੱਲਣਾਂ ਤੁਫਾਨਾਂ ਨੂੰ।
ਕਰਨਾ ਹੈ ਮਾਣ, ਉਂਚੇ ਸੁੱਚੇ ਕਿਰਦਾਰ ਤੇ।
ਆਜਾ ਸਿੰਘਾ ਨੱਚੀਏ, ਖੰਡੇ ਦੀ ਧਾਰ ਤੇ।
ਰਲ ਮਿਲ ਰੋਕੋ, ਫੈਸ਼ਨਾਂ ਦੀ ਭਰਮਾਰ ਨੂੰ।
ਲੱਥਣ ਨਾ ਦੇਵੋ ਸਿੰਘੋ, ਸਿਰੋ ਦਸਤਾਰ ਨੂੰ।
ੳਭਾਰਨਾ ਸਰੂਪ ਸਿੱਖੀ, ਵਿਚ ਸੰਸਾਰ ਦੇ।
ਆਜਾ ਸਿੰਘਾ ਨੱਚੀਏ, ਖੰਡੇ ਦੀ ਧਾਰ ਤੇ।
ਜਗਤ ਤਮਾਸ਼ੇ ਵਿਚ, ਸਿੰਘਾ ਨਹੀਂ ਗੁਆਚਣਾਂ।
ਤੇਰੇ ਹੀ ਸਰੂਪ ਪਿਛੇ, ਪਈਆਂ ਸੱਭ ਪਾਪਣਾਂ।
ਭੁੱਲਣਾਂ ਨਹੀਂ ਆਪਾਂ ਵੀਰ,ਅਜੀਤ ਤੇ ਝੂਜਾਰ ਦੇ।
ਆਜਾ ਸਿੰਘਾ ਨੱਚੀਏ, ਖੰਡੇ ਦੀ ਧਾਰ ਤੇ।
ਸਿੱਖੀ ਦਾ ਸੁਨੇਹਾਂ, ਘਰਾਂ ਚੋ ਪਚਾਉਣਾਂ ਹੈ।
ਭੱਟਕਿਆਂ ਨੂੰ ਸੱਚੇ ਮਾਰਗ ਤੇ ਪਾਉਣਾਂ ਹੈ।
ਕੋਈ ਨੱਚੇ ਹੁਸਨ ਪਿਛੇ,ਕੋਈ ਨਸ਼ਿਆਂ ਦੀ ਮਾਰ ਤੇ।
ਆਜਾ ਸਿੰਘਾ ਨੱਚੀਏ, ਖੰਡੇ ਦੀ ਧਾਰ ਤੇ।
ਬੋਤਲਾਂ ਦਾ ਨਸ਼ਾ ਛੱਡ,ਖੰਡੇ ਬਾਟੇ ਵਾਲਾ ਪੀ ਲੈ।
ਲੱਥੇ ਨਾ ਸਰੂਰ ਕਦੇ, ਮਰ ਕੇ ਵੀ ਜੀਅ ਲੈ।
ਰੰਗੇ ਜਾਈਏ ਰੰਗ ਵਿੱਚ,ਸੱਚੇ ਕਰਤਾਰ ਦੇ।
ਆਜਾ ਸਿੰਘਾ ਨੱਚੀਏ, ਖੰਡੇ ਦੀ ਧਾਰ ਤੇ।
ਕਈ ਯਾਰ ਪਿੱਛੇ ਲਾਉਂਦੇ ਨੇ ਝਨਾਂ ਚੋ ਤਾਰੀਆਂ।
ਅਸੀ ਯਾਰ ਮੂਹਰੇ ਖਾਈਏ, ਦੇਗਾਂ ਚੌ ਉਬਾਲੀਆਂ।
ਬੰਦ ਬੰਦ ਕਟਵਾ ਦਈਏ,ਜੋਗਾ ਸਿੰਘਾ ਇਕਰਾਰ ਤੇ।
ਆਜਾ ਸਿੰਘਾ ਨੱਚੀਏ, ਖੰਡੇ ਦੀ ਧਾਰ ਤੇ।
ਵੱਡਿਆ ਵੱਡੇਰਿਆਂ, ਸਿਖਾਈਆਂ ਸਾਨੂੰ ਯਾਰੀਆਂ।
ਆਰਿਆਂ ਨਾਲ ਚਿਰ ਕੇ,ਨਿਭਾਈਆਂ ਉਹਨਾਂ ਯਾਰੀਆਂ।
ਖੋਪਰੀ ਲਹਾਉਣੀ ਪੈਂਦੀ, ਪਿੱਛੇ ਲੱਗ ਦਿਲਦਾਰ ਦੇ।
ਆਜਾ ਸਿੰਘਾ ਨੱਚੀਏ, ਖੰਡੇ ਦੀ ਧਾਰ ਤੇ।

-ਜੋਗਾ ਸਿੰਘ ਨਿਉ ਜਰਸੀ