ਇਕ ਦਰਦ ਭਰੀ ਜਿੰਦਗੀ

ਇਕ ਦਰਦ ਭਰੀ ਜਿੰਦਗੀ

ਵੀਰੋ ਤੁਸੀ ਅਮੀਰਾਂ ਦੀਆਂ ਫੋਟੋਆਂ ਤਾਂ ਬਹੁਤ ਸ਼ੇਅਰ ਕਰਦੇ ਆ ਅੱਜ ਆ ਗਰੀਬਾਂ ਲਈ ਵੀ ਇਕ ਸ਼ੇਅਰ ਕਰਦੋ

ਇਹ ਉਹ ਪਰਿਵਾਰ ਹੈ ਜਿਨਾਂ ਦਾ ਸਾਰਾ ਪਰਿਵਾਰ 88 ਵਾਲੇ ਹੜਾਂ ਵਿੱਚ ਰੁੜ ਗਿਆ ਚਾਚੇ ਤਾਈਆਂ ਭਰਾ ਭਰਜਾਈਆਂ ਕੋਈ ਨਹੀਂ ਰਿਹਾ ਪਰਿਵਾਰ ਵਿਚ ਇਕ ਮਾਂ , ਪਿਉ , ਪੁੱਤ ਤੇ ਇਕ ਮਾਂ , ਪਿਉ ਦੇ ਇਕਲੌਤੇ ਪੁੱਤਰ ਦੀ ਨਾਨੀ ਹੀ ਪਰਿਵਾਰ ਵਿਚ ਰਹਿ ਗਏ ਸੀ । ਪਿਉ ਦਾ ਨਾਮ ਦਰਸ਼ਨ ਸਿੰਘ ਮਾਂ ਦਾ ਨਾਮ ਸੁਖਵਿੰਦਰ ਕੌਰ ਪੁੱਤ ਦਾ ਨਾਮ ਨਿਸ਼ਾਨ ਸਿੰਘ ਤੇ ਨਾਨੀ ਦਾ ਨਾਮ ਗੁਰਬਚਨ ਕੌਰ ਸੀ ਘਰ ਵਿਚ ਗਰੀਬੀ ਬਹੁਤ ਸੀ ਪਰ ਫਿਰ ਵੀ ਦਰਸ਼ਨ ਸਿੰਘ ਉਦੋਂ ਜਵਾਨ ਸੀ ਦਿਹਾੜੀ ਡੱਪਾ ਕਰਕੇ ਦਿਨ ਕੱਟੀ ਗਿਆ ਹੁਣ ਢਾਈ ਕੁ ਸਾਲ ਪਹਿਲਾਂ ਨਿਸ਼ਾਨ ਸਿੰਘ ਦੀ ਨਾਨੀ ਵੀ ਇਹ ਦੁਨੀਆਂ ਛੱਡ ਕੇ ਚਲੀ ਗਈ ਘਰ ਵਿਚ ਤਿੰਨ ਮੈਂਬਰ ਹੀ ਰਹਿ ਗਏ ਕੁਝ ਚਿਰ ਬਾਅਦ ਨਿਸ਼ਾਨ ਸਿੰਘ ਵੀ ਥੋੜਾ ਜਵਾਨ ਹੋ ਗਿਆ ਉਹ ਵੀ ਆਪਣੇ ਪਿਉ ਦਰਸ਼ਨ ਸਿੰਘ ਨਾਲ ਘਰ ਚਲਾਉਣ ਲਈ ਦਿਹਾੜੀ ਕਰਨ ਲੱਗਾ ਪਰ ਉਹ ਬਹੁਤ ਦੁੱਖੀ ਰਹਿੰਦਾ ਸੀ ਦਰਸ਼ਨ ਸਿੰਘ ਉਸ ਨੂੰ ਕਹਿੰਦਾ ਕਿ ਪੁੱਤ ਫਿਕਰ ਨਾ ਕਰ ਰੱਬ ਆਪਣੀ ਵੀ ਕਿਸੇ ਦਿਨ ਸੁਣੁ ਗਾ ਸਾਲ ਬਾਅਦ ਗਰੀਬੀ ਤੋਂ ਤੰਗ ਆ ਕੇ ਨਿਸ਼ਾਨ ਸਿੰਘ ਨੇ ਘਰ ਦੇ ਬਾਲੇ ਨਾਲ ਫਾਹਾ ਲੈ ਕੇ ਆਪਣੇ ਭੋਲੇ ਮਾਂ ਪਿਉ ਨੂੰ ਛੱਡ ਕੇ ਚਲਾ ਗਿਆ ਹੁਣ ਦਰਸ਼ਨ ਸਿੰਘ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਆਪਣੇ ਪੁੱਤ ਦੇ ਮਰ ਜਾਣ ਦੇ ਸਦਮੇ ਵਿਚ ਚੁੱਪ ਚਾਪ ਰਹਿਣ ਲੱਗੇ ਦਰਸ਼ਨ ਸਿੰਘ ਵੀ ਬਿਮਾਰ ਰਹਿਣ ਲੱਗ ਪਿਆ ਹੁਣ ਪਿੰਡ ਦੇ ਲੋਕ ਇਹਨਾ ਦੀ ਮਦਦ ਕਰ ਰਹੇ ਹਨ

ਹੱਥ ਜੋੜ ਕੇ ਬੇਨਤੀ ਕਰਦੇ ਆ ਕੇ ਇਹਨਾ ਦੀ ਜਿੰਨੀ ਹੋ ਸਕੇ ਮਦਦ ਕਰੋ
ਰੱਬਾ ਇਦਾਂ ਨਾ ਕਿਸੇ ਨਾਲ ਕਰੀਂ