ਇਕ ਨੇਕ ਦਿਲ

♣ਇਕ ਨੇਕ ਦਿਲ ਦੁਨੀਆਂ ਦੇ ਸਾਰੇ ਦਿਮਾਗਾਂ ਨਾਲੋਂ ਬਿਹਤਰ ਹੈ।

 

♣ਦੁਨੀਆਂ ਵਿਚ ਸਭ ਤੋਂ ਮਜ਼ਬੂਤ ਵਿਅਕਤੀ ਉਹ ਹੈ, ਜੋ ਇਕੱਲਾ ਖੜ੍ਹਦਾ ਹੈ।

 

♣ਜਿਹੜਾ ਕਿਸਮਤ ਦਾ ਇੰਤਜ਼ਾਰ ਕਰਦਾ ਹੈ, ਉਸ ਨੂੰ ਤਾਂ ਰਾਤ ਦੇ ਖਾਣੇ ਦਾ ਵੀ ਯਕੀਨ ਨਹੀਂ ਹੁੰਦਾ।

 

♣ਨਵੇਂ ਵਿਚਾਰਾਂ ਨੂੰ ਹਮੇਸ਼ਾ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ, ਕੇਵਲ ਇਸ ਲਈ ਕਿਉਂਕਿ ਉਹ ਪਹਿਲਾਂ ਪ੍ਰਚੱਲਿਤ ਨਹੀਂ ਹੁੰਦੇ।

 

♣ਜੇਕਰ ਮਨੁੱਖ ਪਰਉਪਕਾਰੀ ਨਹੀਂ ਹੈ ਤਾਂ ਉਸ ਦੇ ਤੇ ਕੰਧਾਂ ਉਪਰ ਉਲੀਕੇ ਚਿੱਤਰਾਂ ਵਿਚ ਕੋਈ ਫਰਕ ਨਹੀਂ।

 

♣ਮਨੁੱਖ ਹਮੇਸ਼ਾਂ ਆਪਣੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਾ ਹੈ, ਆਪਣੀ ਯੋਗਤਾ ਨੂੰ ਕਦੀ ਵੀ ਨਹੀਂ।

 

♣ਆਪਣੀ ਸ਼ਖ਼ਸੀਅਤ ਨੂੰ ਸਾਫ ਤੇ ਚਮਕੀਲਾ ਰੱਖੋ। ਇਹ ਸ਼ਖ਼ਸੀਅਤ ਹੀ ਤੁਹਾਡੀ ਖਿੜਕੀ ਹੈ ਜਿਸ ਰਾਹੀਂ ਤੁਸੀਂ ਦੁਨੀਆਂ ਨੂੰ ਝਾਕ ਸਕਦੇ ਹੋ।

 

 

♣ਕਿਸੇ ਬੁਰੀ ਆਦਤ ਸਾਹਮਣੇ ਝੁਕਣ ਨਾਲ ਮਨੁੱਖ ਆਪਣੇ ਉਪਰ ਰਾਜ ਕਰਨ ਦੇ ਅਧਿਕਾਰ ਗੁਆ ਦਿੰਦਾ ਹੈ।

 

♣ਬੁਰੀਆਂ ਆਦਤਾਂ ਉਪਰ ਜਿੱਤ ਪਾਉਣ ਲਈ ਸਫਲ ਹੋਣ ਨਾਲ ਜੋ ਵਿਚਾਰ ਸ਼ਕਤੀ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਨੂੰ ਨਵੀਆਂ/ਚੰਗੀਆਂ ਆਦਤਾਂ ਪਾਉਣ ਦੇ ਸਮਰੱਥ ਬਣਾਉਂਦੀ ਹੈ।….

 

♣ਪਿਓ-ਧੀ ਦਾ ਰਿਸ਼ਤਾ ਬਹੁਤ ਹੀ ਨਿਆਰਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਹੈ।

 

♣ਮਾਂ ਧਰਤੀ ਉÎੱਪਰ ਨਾ ਸਿਰਫ਼ ਇਨਸਾਨ ਦੀ ਜਣਨੀ ਹੈ ਬਲਕਿ ਪਰਮਾਤਮਾ ਦਾ ਦੂਜਾ ਰੂਪ ਹੈ।

 

♣ਜੇ ਸਾਨੂ ਕਿਸੇ ਬਾਰੇ ਗਲ੍ਤ ਗੱਲਾਕਰ੍ਨ-ਸੁਨਣ ਦਾ ਮਜਾ ਔਦਾ ਤਾ ਸਾਡੇ ਅੰਦਰ ਨਿੰਦਾ-ਚੁਗਲੀ ਔਂਗਾਣ ਹੈ

 

♣ਜੇ ਅਸੀ ਟੀਵੀ ਨਹੀ ਛਡ ਸਕਦੇ ਤਾ ਅਸੀ ਵਾਸਨਾ ਦੇ ਗੁਲਾਮ ਹਾ

 

♣ਜੇ ਸਾਨੂ ਆਪਣੀ ਤਾਰੀਫ ਚੰਗੀ ਅਤੇ ਨਿੰਦਾ ਬੁਰੀ ਲਗਦੀ ਹੈ ਤਾ ਸਮਝੋ ਸਾਡੇ ਅੰਦਰ ਸਬ ਤੋ ਬੁਰਾ ਰੋਗ ਹੋਮ੍ਯ ਹੈ

♣ ਸਚਾ ਆਗੂ ਓਹ ਹੁੰਦਾ ਹੈ ਜਿਹਰਾ ਆਪਣੀਆ ਪਰਿਵਾਰਕ ਸਮਸਿਆਵਾਂ ਤੋ ਉਪਰਉਠ ਕੇ ਲੋਕਾ ਦੀਆ ਸਮਸਿਆਵਾਂ ਬਾਰੇ ਸੋਚਦਾ ਹੈ |

 

♣ਕਵਾਰਾ ਆਦਮੀ ਹਰ ਰੋਜ ਆਪਣੇ ਘਰ ਨਵੇ ਰਸਤੇ ਤੋ ਮੁੜਦਾ ਹੈ.

 

♣ਜੇ ਆਪਣੀ ਤਾਕਤ  ਦਸਣੀ ਚਾਹੁੰਦੇ ਹੋ ਤਾਂ ਮਿਲ ਰਹੀ ਮਦਦ ਨੂ ਅਪ੍ਰਵਾਨ ਕਰੋ |

 

♣ਸਚ ਹੁੰਦਾ ਹੈ ਪਰ ਝੂਠ ਘੜਨਾ ਪੈਂਦਾ ਹੈ |

 

♣ਬਚਪਨ ਏਸ ਲੈ ਚੰਗਾ ਸਮਝਿਆ ਜਾਂਦਾ ਹੈ ਕ੍ਯੋਂਕੀ ਏਸ ਵਿਚ ਕੋਈ ਜੁਮੇਦਾਰੀ ਨਹੀਹੁੰਦੀ |

♣ਜਾਲਮ ਮਰ ਜਾਂਦਾ ਹੈ ਉਸ ਦਾ ਰਾਜ ਮੁਕ ਜਾਂਦਾ ਹੈ | ਸ਼ਹੀਦ ਹੋਣ ਮਗਰੋ ਉਸਦਾ ਰਾਜ ਸ਼ੁਰੂ ਹੋ ਜਾਂਦਾ ਹੈ |

♣ਆਕੜ ਕੇ ਨਚਿਆ ਨਹੀ ਜਾਂਦਾ ਤੇ ਗੁਸੇ ਨਾਲ ਗਾਯਾ ਨਹੀ ਜਾਂਦਾ |

♣ਭੀੜ ਕੋਲ ਸੋਚ ਨਹੀ ਹੁੰਦੀ ਜਾ ਤਾ ਤਾੜੀਆ ਹੁੰਦਿਆ ਹਨ ਜਾ ਪਥਰ |

♣ਗੈਰ ਕਾਨੂਨੀ ਢੰਗ ਨਾਲ ਰਾਜ ਕਰਨ ਵਾਲੇ ਏਸ ਤਾਰਾ ਦੇ ਕਾਨੂਨ ਹੀ ਬਣਾਉਣਗੇ , ਜਿਨਾ ਨਾਲ ਓਹ ਰਾਜ ਕਰਦੇ ਰਿਹਣ |

♣ਜਿਹਰੇ ਬਚਿਆ ਦਾ ਮਾ ਪਿਓ ਹੁੰਦਾ ਹੈ , ਬਚਪਨ ਉਨਾ ਦਾ ਹੀ ਹੁੰਦਾ ਹੈ |

♣ਰੋਟੀ ਕਪੜਾ ਔਰ ਮਕਾਨ ਤਾ ਜਿੰਦਗੀ ਦੀ ਪਹਿਲੀ ਜਰਾਰੁਤ ਹੈ

♣ਸਾਨੂੰ ਆਪਣੇ ਜੀਵਨ ਵਿੱਚ ਅੱਗੇ ਵੱਧਣ ਲਈ ਆਪਣੀ ਆਤਮਾ ਦੀ ਆਵਾਜ਼ ਦਾ ਸਨਮਾਨ ਕਰਨਾ ਸਿੱਖਣਾ ਪਵੇਗਾ।

 ♣ਸਾਨੂੰ ਆਪਣੇ ਅੰਦਰੋ ਇੰਨੀ ਰੋਸ਼ਨੀ ਮਿਲ ਸਕਦੀ ਹੈ ਜਿਹੜੀ ਸਾਦੀ ਜਿੰਦਗੀ ਨੂੰ ਸਹੀ ਅਰਥਾਂ ਵਿੱਚ ਰੋਸ਼ਨੀ ਕਰੇ।

♣ਅਕਸਰ ਇਹ ਹੁੰਦਾ ਨਹੀਂ ਕਿਂਉਕਿ ਅਸੀ ਹਰ ਵੇਲੇ ਬਾਹਰਲੀ ਉਲਝਣਾਂ ਵਿੱਚ ਉਲਝੇ ਰਹਿਂਦੇ ਹਾਂ, ਜਦ ਤੱਕ ਬਾਹਰੀ ਉਲਝਣਾਂ ਘੱਟ ਨਹੀਂ ਹੁੰਦੀਆਂ ਆਤਮਾ ਦਾ ਰਹੱਸ ਖੁਲਣਾ ਸ਼ੁਰੂ ਨਹੀਂ ਹੁੰਦਾ।

♣ਨਵੇਂ ਵਿਚਾਰਾਂ ਨੂੰ ਹਮੇਸ਼ਾ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ, ਕੇਵਲ ਇਸ ਲਈ ਕਿਉਂਕਿ ਉਹ ਪਹਿਲਾਂ ਪ੍ਰਚੱਲਿਤ ਨਹੀਂ ਹੁੰਦੇ।

♣ ਸਿਆਣੇ ਆਦਮੀ ਦੇ ਹਥ ਚ ਸਪ ਵੀ ਭਲਾ ਕਰ ਸਕਦਾ ਹੈ ਪਰ ਮੂਰਖ ਦੇ ਹਥ ਚ ਸ਼ਹਿਦ ਵੀ ਨੁਕਸਾਨ ਕਰ ਸਕਦਾ ਹੈ|

♣ ਵਿਵਹਾਰ ਓਹ ਸ਼ੀਸ਼ਾ ਹੈ ਜਿਸ ਵਿਚੋ ਹਰ ਮਨੁਖ ਦਾ ਅਸਲੀ ਚੇਹਰਾ ਦੇਖਿਆ ਜਾ ਸਕਦਾ ਹੈ

♣ ਇਕ ਕਾਮਯਾਬ ਮਰਦ ਪਿਛੇ ਇਕ ਔਰਤ ਦਾ ਹਥ ਹੁੰਦਾ ਹੈ ਅਤੇ ਇਕ ਵਿਗੜੇ ਹੋਏ ਮਰਦ ਪਿਛੇ ਵੀ ਇਕ ਔਰਤ ਦਾ ਹਥ ਹੁੰਦਾ ਹੈ |

♣ ਦਿਲ ਨੂ ਨਹੀ ਦਿਮਾਗ ਨੂ ਜਿਆਦਾ ਅਹਿਮੀਅਤ ਦੇਵੋ |

♣ ਔਰਤ ਆਤਮ ਬਲਿਦਾਨ ਨੂ ਕੇਵਲ ਸਮਝ ਹੀ ਨਹੀ ਸਕਦੀ ਸਗੋ ਆਤਮ ਬਲਿਦਾਨ ਕਰ ਵੀ ਸਕਦੀ ਹੈ |

♣ ਇਨਾ ਹੀ ਫ਼ਰਕ ਹੈ ਇਸਤਰੀ ਤੇ ਪੁਰਸ਼ ਚ , ਪੁਰਸ਼ ਯਾਦ ਨਹੀ ਰਖਦਾ ,ਇਸਤਰੀ ਭੁਲ ਨਹੀ ਸਕਦੀ |

♣ ਕਿਸੇ ਤੇ ਵਿਸ਼ਵਾਸ ਕਰਨ ਤੋ ਪਹਿਲਾ ਸੋਚੋ ਕਿ ਤੁਹਾਨੂ ਆਪਣੇ ਆਪ ਤੇ ਵਿਸ਼ਵਾਸ ਹੈ |

♣ ਸੁੰਦਰਤਾ ਹਰ ਚੀਜ਼ ਵਿਚ ਹੈ ਬਸ ਮੇਹ੍ਸੂਸ ਕਰਨ ਦੀ ਲੋੜ ਹੈ |

♣ ਔਰਤ ਦਾ ਦਿਲ ਕਦੀ ਵੀ ਪਥਰ ਨਹੀ ਹੋ ਸਕਦਾ ਬਸ ਜਿਦ ਨਾਲ ਓਹ ਦਿਲ ਨੂ ਪਥਰ ਬਣਾ ਲੇਂਦੀ ਹੈ |

♣ ਗਲ ਚੰਗੀ ਹੋਵੇ ਜਾ ਮਾੜੀ ਉਸਦਾ ਅਸਰ ਮਨੁਖ ਤੇ ਜਰੂਰ ਹੁੰਦਾ ਹੈ