ਇਸ਼ਕ ਦੀ ਬਾਤ

ਇਸ਼ਕ ਦੀ ਬਾਤ

ਆਦਤ ਆ ਉਹਨਾਂ ਦੀ ਮੁੱਲ ਵੇਖਕੇ ਸੌਗ਼ਾਤ ਦਾ ਜਾਇਜ਼ਾ ਲਾਉਣਾ ਔਕਾਤ ਦਾ,
ਅਣਗੋਲਾ ਕਰਕੇ ਮੈਨੂੰ ਹੋਰਾਂ ਨੂੰ ਮਿਲਦੇ ਰਹੇ ਮੌਕਾ ਨਾ ਦਿੱਤਾ ਮੁਲਾਕਾਤ ਦਾ,
ਕਾਲੀਆਂ ਰਾਤਾਂ ਵਿੱਚ ਜਾਗ-ਜਾਗ ਵੇਖਿਆ ਸੀ ਟੁੱਟਿਆ ਸੁਪਨਾ ਪੁੰਨਿਆ ਦੀ ਰਾਤ ਦਾ,
ਸਣਾਉਣੀ ਸੀ ਤੈਨੂੰ ਇੰਦੀ ਨੇ ਬੁੱਕਲ ਵਿੱਚ ਲੈ ਕੇ ਕੀ ਕਰਾਂ ਉਸ ਇਸ਼ਕ ਦੀ ਬਾਤ ਦਾ ।