ਇਸ ਕਦਰ ਗਮ ਸਹਿ ਗਈ ਹੈ

ਇਸ ਕਦਰ ਗਮ ਸਹਿ ਗਈ ਹੈ ਜ਼ਿੰਦਗੀ,ਰੋਗ ਬਣ ਕੇ ਰਹਿ ਗਈ ਹੈ ਜ਼ਿੰਦਗੀ,
ਕੁਝ ਨਾ ਸੁਣਿਆ ਕਾਫ਼ਿਲੇ ਦੇ ਸ਼ੋਰ ਚੋਂ,ਸਾਰਾ ਕਿੱਸਾ ਕਹਿ ਗਈ ਹੈ ਜ਼ਿੰਦਗੀ,
ਜ਼ਿੰਦਗੀ ਚ ਇਸਤਰਾਂ ਆਏ ਨੇ ਦੁਖ,ਦੁਖਾਂ ਜੋਗੀ ਰਹਿ ਗਈ ਹੈ ਜ਼ਿੰਦਗੀ,
ਜ਼ਿੰਦਗੀ ਨੂੰ ਪਿਆਰ ਕੀਤਾ ਸੀ ਬਹੁਤ,ਹੁਣ ਮਨੋ ਹੀ ਲਹਿ ਗਈ ਹੈ ਜ਼ਿੰਦਗੀ,
ਕਿੰਨੀ ਨੇੜੇ ਆ ਗਈ ਹੈ ਮੌਤ ਹੁਣ,ਕਿੰਨੀ ਪਿਛੇ ਰਹਿ ਗਈ ਹੈ ਜ਼ਿੰਦਗੀ,
ਐਸਾ ਲਾਇਆ ਰੋਗ ਮੈ ਤਾਂ ਇਸ਼ਕ ਦਾ,ਰਹਿੰਦੀ ਰਹਿੰਦੀ ਰਹਿ ਗਈ ਹੈ ਜ਼ਿੰਦਗੀ