ਇੱਕ ਫੁੱਲ ਮੈਂ ਦੇਖਿਆ… ਇੱਕ ਫੁੱਲ ਮੈਂ ਦੇਖਿਆ…

ਇੱਕ ਫੁੱਲ ਮੈਂ ਦੇਖਿਆ… ਇੱਕ ਫੁੱਲ ਮੈਂ ਦੇਖਿਆ…
ਇੱਕ ਫੁੱਲ ਮੈਂ ਦੇਖਿਆ, ਫੁੱਲ ਦੇਖਿਆ ਗੁਲਾਬ ਦਾ
ਮਲੂਕ ਜਿਹੀਆਂ ਪੱਤੀਆਂ ਲੈ, ਲਾਲ-ਲਾਲ ਪੱਤੀਆਂ ਲੈ
ਕਈ ਵਿੱਛੜੇ ਮਿਲਾਂਵਦਾ, ਇੱਕ ਫੁੱਲ ਮੈਂ ਦੇਖਿਆ…

ਇੱਕ ਫੁੱਲ ਮੈਂ ਦੇਖਿਆ… ਇੱਕ ਫੁੱਲ ਮੈਂ ਦੇਖਿਆ…
ਇੱਕ ਫੁੱਲ ਮੈਂ ਦੇਖਿਆ,  ਫੁੱਲ ਦੇਖਿਆ ਸਿਆਲ਼ ਦਾ
ਨਿੱਕੀ-ਨਿੱਕੀ ਪੱਤੀਆਂ ਨੇ, ਪੀਲ਼ੀ-ਪੀਲ਼ੀ ਪੱਤੀਆਂ ਨੇ
ਹਰ ਖੇਤ ਨੂੰ ਸ਼ਿੰਗਾਰ ਦਾ, ਇੱਕ ਫੁੱਲ ਮੈਂ ਦੇਖਿਆ..