ਉਹਦੇ ਝੂਠੇ ਵਾਦਿਆ ਤੇ ਐਤਵਾਰ ਕਰਦੇ ਹਾ

ਖਤਾ ਤੇਰਿਆ ਚ ਤੇਰਾ ਦੀਦਾਰ ਕਰਦੇ ਹਾਂ,,,
ਹੈ ਪਿਆਰ ਅੱਜ ਵੀ ਕਦੋ ਇਨਕਾਰ ਕਰਦੇ ਹਾ,,,

ਏਹ ਸੋਚ ਕਿ ਨਾ ਆਵੀ ਕਿ ਭੁੱਲ ਗਏ ਅਸੀ
ਤੂੰ ਆ ਜਾਵੀ ਕਿ ਤੇਰਾ ਇੰਤਜਾਰ ਕਰਦੇ ਹਾਂ,,,

ਸ਼ੁਕਰ ਨਹੀ ਕਰਦੇ ਰੱਬ ਦੀਆ ਦਿੱਤੀਆ ਦਾਤਾ ਦਾ
ਜੋ ਨਾ ਮਿਲਿਆ ਉਹਦੇ ਲਈ ਤਕਰਾਰ ਕਰਦੇ ਹਾਂ,,,

ਕਿ ਉਹਵੀ ਰੋਵੇਗਾ ਤੜਫੇਗਾ ਸਾਡੇ ਹੀ ਵਾਂਗ
ਏਹੀ ਸੋਚ ਕਿ ਨਾ ਅਸੀ ਪਲਟਵਾਰ ਕਰਦੇ ਹਾਂ,,,

ਰਿਸ਼ਤੇ ਨੂੰ ਰਿਸ਼ਤਾ ਸਮਝਕੇ ਨਿਭਾਉਦੇ ਨਹੀ ਆਪਾ
ਹਰ ਰਿਸ਼ਤੇ ਨਾਲ ਅੱਜਕੱਲ ਵਪਾਰ ਕਰਦੇ ਹਾ,,,

ਪਿਆਰ ਹੈ ਜਾ ਪਾਗਲਪਣ “ਪ੍ਰਿੰਸ” ਜਾਣਦੇ ਹੋਏ ਵੀ
ਉਹਦੇ ਝੂਠੇ ਵਾਦਿਆ ਤੇ ਐਤਵਾਰ ਕਰਦੇ ਹਾ