ਉੁਂਗਲੀ ਫੜ ਚਲਨਾ ਸਿਖਾਇਆ

ਉੁਂਗਲੀ ਫੜ ਚਲਨਾ ਸਿਖਾਇਆ ,
ਗੋਤੇ ਖਾ , ਜਿਨੇ ਤਰਨੇ ਲਾਇਆ,
ਅੰਬਰੀ ਉਡਣੇ ਦਾ, ਵਲ ਸਮਝਾਇਆ ,
ਇਨਸਾਨੀਅਤ ਦਾ ਮਿੱਠਾ, ਪਾਠ ਪੜਾਇਆ,
‘ ਆਂਵਲੇ ‘ ਵਰਗੇ ਬੋਲਾਂ ਦੀਆਂ ਕਮਾਲਾਂ ਨੇ, 
ਪਿਉ ਦੀਆਂ ਗਾਲਾਂ , ਘਿਉ ਦੀਆਂ ਨਾਲਾਂ ਨੇ..