ਉੱਚੀਆਂ ਪੈਂਟਾ, ਸਾਡੀ ਸੋਚ ਦਾ ਗਿੱਟਿਆਂ

ਉੱਚੀਆਂ ਪੈਂਟਾ, ਸਾਡੀ ਸੋਚ ਦਾ ਗਿੱਟਿਆਂ ਚ ਹੋਣ ਦਾ ਪ੍ਮਾਣ ਹਨ,, ਕਿਉਂਕਿ:- ਸਾਡੀਆਂ ਪੈਟਾਂ ਉੱਚੀਆਂ ਅਤੇ ਸੋਚਾਂ ਲੁੱਚੀਆਂ ਹੋ ਰਹੀਆ ਨੇ! ਮੁੱਛਾਂ ਕੁੰਢੀਆਂ ਤੇ ਸੋਚਾਂ ਖੁੰਡੀਆਂ ਹੋ ਗਈਆਂ ਨੇ! ਸਾਡੇ ਖਾਣੇ ਜਹਰੀਲੇ ਨੇ, ਵਸਤਰ ਚਮਕੀਲੇ ਨੇ! ਅਕਲਾਂ ਵਾਲੇ ਘੱਟ ਨੇ, ਰਫਲਾਂ ਵਾਲਿਆਂ ਦੀਆਂ ਭੀੜਾਂ ਨੇ! ਅਸੀਂ ਫੜਾ ਬਹੁਤ ਮਾਰਦੇ ਆਂ,, ਅਮਲ ਘੱਟ ਕਰਦੇ ਆਂ! ਮੈਰਿਟਾਂ ਦਿਨ- ਬ- ਦਿਨ ਚੜ ਰਹੀਆਂ ਨੇ, ਮਿਆਰ ਡਿੱਗ ਰਿਹਾ ਹੈ! ਗੀਤ ਯਾਰਾਂ- ਹਥਿਆਰਾਂ ਨੂੰ ਸਲਾਹੁਦੇਂ ਨੇ, ਨਾਰਾ ਨੂੰ ਨਿੰਦਦੇ ਨੇ! ਢੰਡੋਰਾ ਸਭਿਆਚਾਰ ਦਾ ਪਿਟਿਆ ਜਾ ਰਿਹਾ!! ਰਾਜਨੀਤੀ ‘ਚ ਪਾੜੇ ਨੇ ਤੇਂ ਰਿਸ਼ਤਿਆਂ ‘ਚ ਪੁਆੜੇ ਨੇ! ਔਰਤਾਂ ‘ਚ ਸਾੜੇ ਨੇ, ਜਮੀਰਾਂ ਗੁਲਾਮ ਨੇ ਤੇ ਦਿਖਾਵੇ ਆਮ ਨੇ! ਪਹਿਲਾਂ ਵਿਚੋਲੇ ਰਿਸ਼ਤੇ ਲੱਭਦੇ ਸੀ, ਅੱਜ ਕੱਲ ਪੇ੍ਮੀ ਜੋੜਾ ਵਿਚੋਲਾ ਲੱਭ ਰਿਹਾ!! ਸਾਡਾ ਭਾਈਚਾਰਾ ਤਰੱਕੀ ਦੀਆਂ ਪੁਲਾਘਾ ਪੁੱਟਦਾ ਜਾ ਰਿਹਾ!