ਐਕਸੀਡੈਂਟ

ਮਹਿੰਦਰ ਨੂੰ ਐਕਸੀਡੈਂਟ ਕਰਨ ਦੇ ਜੁਰਮ ‘ਚ ਪੁਲਸ ਨੇ ਫੜ ਲਿਆ।

ਇੰਸਪੈਕਟਰ ਨੇ ਪੁੱਛਿਆ, ‘‘ਤੂੰ 20 ਵਿਅਕਤੀਆਂ ‘ਤੇ ਕਾਰ ਕਿਵੇਂ ਚੜ੍ਹਾ ਦਿੱਤੀ?”

ਮਹਿੰਦਰ ਬੋਲਿਆ, ‘‘ਮੈਨੂੰ ਜ਼ਰਾ ਕਾਹਲੀ ਸੀ। ਇਸ ਲਈ ਕਾਰ ਤੇਜ਼ ਚਲਾ ਰਿਹਾ ਸੀ। ਉਸੇ ਵੇਲੇ ਮੈਂ ਦੇਖਿਆ ਕਿ ਸਾਹਮਣੇ ਸੜਕ ਦੇ ਇੱਕ ਪਾਸੇ ਬਾਰਾਤ ਜਾ ਰਹੀ ਹੈ ਤੇ ਦੂਜੇ ਪਾਸੇ ਦੋ ਵਿਅਕਤੀ ਜਾ ਰਹੇ ਹਨ। ਮੈਂ ਬ੍ਰੇਕ ਲਗਾਈ, ਪਰ ਬ੍ਰੇਕ ਫੇਲ ਹੋ ਗਈ। ਹੁਣ ਤੁਸੀਂ ਹੀ ਦੱਸੋਂ ਮੈਂ ਕੀ ਕਰਦਾ?”

ਇੰਸਪੈਕਟਰ, ‘‘ਓ ਪਾਗਲਾ! ਉਨ੍ਹਾਂ ਦੋ ਵਿਅਕਤੀਆਂ ਵਾਲੀ ਸਾਈਡ ‘ਤੇ ਕਾਰ ਲੈ ਜਾਂਦਾ, ਨੁਕਸਾਨ ਕੁਝ ਘੱਟ ਹੁੰਦਾ।”

ਮਹਿੰਦਰ, ‘‘ਮੈਂ ਬਿਲਕੁਲ ਇਹੋ ਸੋਚਿਆ ਸੀ ਸਾਹਿਬ, ਪਰ ਆਪਣੇ ਵੱਲ ਕਾਰ ਆਉਂਦੀ ਦੇਖ ਕੇ ਉਹ ਦੋਵੇਂ ਕੰਬਖਤ ਬਾਰਾਤ ‘ਚ ਵੜ ਗਏ।”