ਕਾਹਤੋਂ ਪੁੱਛਦਾ ਏਂ ਦੁੱਖ : Harjinder Bal

ਕਾਹਤੋਂ ਪੁੱਛਦਾ ਏਂ ਦੁੱਖ, ਕੋਈ ਹੋਰ ਗੱਲ ਪੁੱਛ
ਤੈਥੋਂ ਸੁਣੀ ਅਤੇ ਸਾਡੇ ਤੋਂ ਸੁਣਾਈ ਨਹੀਓਂ ਜਾਣੀ
ਸਾਡੇ ਹੰਝੂਆਂ ਦੇ ਪਿੱਛੇ ਬੜੀ ਲੰਬੀ ਹੈ ਕਹਾਣੀ

ਸਾਡੇ ਮੋਢਿਆਂ ‘ਤੇ ਰੱਖ ਲਾਉਂਦੇ ਰਹੇ ਜੋ ਨਿਸ਼ਾਨੇ
ਹੌਲ਼ੀ-ਹੌਲ਼ੀ ਹੁੰਦੇ-ਹੁੰਦੇ ਹੋ ਗਏ ਆਪਣੇ ਬੇਗਾਨੇ
ਸਾਡੇ ਦਿਲ ਵਾਲੀ ਪੀੜ ਏਥੇ ਕਿਸੇ ਨਾ ਪਛਾਣੀ
ਸਾਡੇ ਹੰਝੂਆਂ ਦੇ ਪਿੱਛੇ…………..

ਜਦੋਂ ਸਾਡੇ ਉੱਤੇ ਦੁੱਖਾਂ ਦੀ ਹਨੇਰੀ ਆਣ ਝੁੱਲੀ
ਰੱਬ ਵਰਗੇ ਯਾਰਾਂ ਨੂੰ ਵੀ ਪਛਾਣ ਸਾਡੀ ਭੁੱਲੀ
ਸਾਰੇ ਵਿੰਹਦੇ ਰਹੇ ਤਮਾਸ਼ਾ, ਕਿਸੇ ਪੁੱਛਿਆ ਨਾ ਪਾਣੀ
ਸਾਡੇ ਹੰਝੂਆਂ ਦੇ ਪਿੱਛੇ…………..

ਵੈਰੀ ਨਾਲ ਵੀ ਨਾ ਹੋਏ, ਜਿਹੜੀ ਸਾਡੇ ਨਾਲ ਹੋਈ
‘ਬੱਲ’ ਫਿਰਦਾ ਏ ਕੱਖਾਂ ਥੱਲੇ ਅੱਗ ਨੂੰ ਲੁਕੋਈ
ਮੱਚ ਪਈ ਤਾਂ ਇਹ ਤੇਰੇ ਤੋਂ ਬੁਝਾਈ ਨਹੀਂਓ ਜਾਣੀ
ਸਾਡੇ ਹੰਝੂਆਂ ਦੇ ਪਿੱਛੇ…………..