ਕਿਉਂ ਭੁੱਲ ਜਾਂਦੇ ਹਾਂ ਅਸੀਂ

ਕਿਉਂ ਭੁੱਲ ਜਾਂਦੇ ਹਾਂ ਅਸੀਂ
ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ
ਜਿਨ੍ਹਾਂ ਨੇ ਸਿਰਾਂ ਦੀ ਬਾਜੀ ਲਾ ਕੇ
ਸਿੱਖੀ ਨੂੰ ਬਚਾਇਆ ਏ ।

ਭਾਵੇਂ ਘਰ ਬਾਰ ਉਜਰ ਗਿਆ
ਉਹ ਸਮਾਂ ਜੰਗਲ ਵਿੱਚ ਗੁਜਰ ਗਿਆ
ਫਿਰ ਵੀ ਉਹਨਾਂ ਦੇ ਪਿਆਰ ਵਿੱਚ
ਕੁਝ ਫਰਕ ਨਾ ਆਇਆ ਏ ।

ਜੰਗਲਾਂ ਵਿੱਚ ਰਹਿ ਕੇ ਵੀ
ਸਿਰਾਂ ਦੇ ਮੁੱਲ ਪੈ ਕੇ ਵੀ
ਇਹ ਸਿੰਘ ਚੜਦੀਕਲਾਂ ਵਿੱਚ ਵਿਚਰ ਦੇ ਨੇ ।

ਅੱਜ ਸਿੱਖ ਐਸ਼ੋ ਅਰਾਮ
ਵਿੱਚ ਰਹਿ ਕੇ ਵੀ
ਸਾਰੇ ਸੁੱਖ ਲੈ ਕੇ ਵੀ
ਪਤਾ ਨਹੀਂ ਕਿਉਂ ਇਹ
ਗੁਰੂ ਸਾਹਿਬ ਜੀ ਨੂੰ ਭੁੱਲ ਗਏ ਨੇ ।

ਅੱਜ ਫੈਸ਼ਨ ਪ੍ਰਸ਼ਤੀ ਹੋ ਕੇ
ਇਹ ਕੇਸ ਕਤਲ ਕਰਵਾਉਂਦੇ ਨੇ ।
ਛੋਟੀ ਉਮਰੇ ਨੀਹਾਂ ਵਿੱਚ ਚਿਣ ਗਏ ਜੋ
ਉਹ ਵੀਰ ਯਾਦ ਕਿਉਂ ਨਹੀਂ ਆਉਂਦੇ ਨੇ ।

ਮੁੜ ਆਓ ਉਹ ਵੀਰੋ
ਗੁਰੂ ਸਾਹਿਬ ਜੀ ਅੱਜ ਵੀ ਬੁਲਾਉਂਦੇ ਨੇ ।
ਇਹ ਸਮਾਂ ਫਿਰ ਹੱਥ ਨਿਓਂ ਆਉਣਾ
ਉਹ ਬਾਰ ਬਾਰ ਸਮਝਾਉਂਦੇ ਨੇ ।