ਕਿਹੋ ਜਹੀ ਆਜ਼ਾਦੀ

ਰੋੜੀ ਕੁਟਦੀ
ਲੀਰਾਂ ਬਣੇ ਨੇ ਪੋਟੇ
ਆਜ਼ਾਦੀ ਨਾਲ
ਸੁੱਕੀ ਖਾਵੇ ਰੋਟੀਆਂ
ਭੁੱਖੇ ਢਿੱਡ ਆਜ਼ਾਦ।

ਵੇਖੇ ਨੀਝਾਂ ਲਾ
ਅਖਬਾਰਾਂ ‘ਚ ਛਪੇ
ਰੰਗੀਲੇ ਨੋਟ
ਹਸਰਤਾਂ ਦਿਲ ‘ਚ
ਇਹ ਹਨ ਆਜ਼ਾਦ।

ਰੁੱਝੇ ਨੇ ਬੱਚੇ
ਕਹਿਣ ਨੂੰ ਆਜ਼ਾਦ
ਹੈ ਨਿਮੋਝੂਣੇ
ਨਿੱਕੇ ਦਿਲ ਮਸੋਸੇ
ਸਹਿਮੇ- ਮੁਰਝਾਏ ।

-ਜੋਗਿੰਦਰ ਸਿੰਘ ਥਿੰਦ (ਸਿਡਨੀ)