ਕਿੰਨੇ ਹੀ ਦਿਲ ਇੱਕ ਦੂਜਿਆਂ ਨਾਲ ਮਿਲਾ ਦਿੱਤੇ, – Bhatti Boy

ਕਿੰਨੇ ਹੀ ਦਿਲ ਇੱਕ ਦੂਜਿਆਂ ਨਾਲ ਮਿਲਾ ਦਿੱਤੇ,
ਕਿੰਨੇ ਉਦਾਸ ਚਿਹਰੇ ਇਸਨੇ ਫੁੱਲਾਂ ਵਾਂਗ ਖਿੱਲਾ ਦਿੱਤੇ,
ਜੋ ਬੈਠੇ ਸੀ ਕੋਹਾਂ ਦੂਰ ਉਹ ਵੀ ਕੋਲ ਦਿਖਾ ਦਿੱਤੇ,
ਤਾਹਿਓਂ ਸਾਰੇ ਕਹਿੰਦੇ Facebook ਨੇਂ ਤਾਂ ਨਜਾਰੇ ਹੀ ਲਿਆ ਦਿੱਤੇ

ਰਿਕ੍ਸ਼ੇ ਵਾਲੇ , Auto ਵਾਲੇ ਸਭ ਦੀ ID ਬਣੀ ਹੋਈ ਆ,
ਪ੍ਰੋਫਾਇਲ ਤੇ ਫ੍ਹੋਟੋ ਹਰ ਇਕ ਨੇ ਸਰਤਾਜ ਵਾਂਗ ਜੜੀ ਹੋਈ ਆ,
ਮੇਮਾਂ ਨੂੰ ਭੇਜ ਭੇਜ ਇਹਨਾਂ ਰੇਕ਼ੁਏਸ੍ਟਾਂ ਕਿੰਨੇ Account Block ਕਰਵਾ ਦਿੱਤੇ,
ਫੇਰ ਵੀ ਮਰਜਾਣੇ ਕਹਿੰਦੇ Facebook ਨੇਂ ਤਾਂ 22 ਨਜਾਰੇ ਹੀ ਲਿਆ ਦਿੱਤੇ

ਉੱਠ ਕੇ ਸਵੇਰੇ ਹਰ ਕੋਈ ਪਹਿਲਾਂ ਆਪਣੀ ID ਖੋਲ ਕੇ ਵੇਖੇ,
ਰੱਬਾ ਅੱਜ ਕਿਸੇ ਕੁੜੀ ਦੀ Request ਆ ਜੇ ਇਹ ਕਹਿ ਕੇ ਮੱਥਾ ਟੇਕੇ,
ਏਸੇ ਕਰਕੇ ਇਹਨਾਂ ਸਭ ਨੇ ਮੋਬਾਇਲ ਤੇ ਵੀ ਨੈਟ ਚਾਲੂ ਕਰਵਾ ਲਿੱਤੇ,
ਤਾਹਿਓਂ ਮਰਜਾਣੇ ਕਹਿੰਦੇ ਹਾਏ ਓਏ Facebook ਨੇਂ ਤਾਂ ਨਜਾਰੇ ਹੀ ਲਿਆ ਦਿੱਤੇ

ਜਿਹਨੂੰ ਕੋਈ ਜਾਣਦਾ ਨੀਂ ਓਹਨੇ ਵੀ ਧੱਕੇ ਨਾਲ 1500 ਫ੍ਰੈਂਡ ਬਣਾਏ,
ਅੱਧੀ ਅੱਧੀ ਰਾਤ ਤੱਕ ਪਤਾ ਨੀਂ ਕਿਹੜੀ ਭੂਆ ਨੂੰ ਕਰੇ ਹੈਲੋ ਹਾਏ,
40 GB ਦੀ ਹਾਰਡ ਡਿਸਕ ਦੇ ਇਹਨਾ ਨੇਂ ਧੂਏਂ ਕੱਢਵਾ ਦਿੱਤੇ,
ਫੇਰ ਵੀ ਮਰਜਾਣੇ ਕਹਿੰਦੇ Facebook ਨੇਂ ਤਾਂ 22 ਨਜਾਰੇ ਹੀ ਲਿਆ ਦਿੱਤੇ