ਕਿੱਥੇ ਕੋਣ ਜਿੱਤਿਆਂ ਤੇ ਕਿੱਥੇ ਕੋਣ ਹਰਿਆਂ

ਕਿੱਥੇ ਕੋਣ ਜਿੱਤਿਆਂ ਤੇ ਕਿੱਥੇ ਕੋਣ ਹਰਿਆਂ,
ਪੱਤਰਕਾਰਾਂ ਲਿਖ ਲਿਖ ਅਖ਼ਬਾਰਾਂ ਵਿੱਚ ਭਰਿਆਂ,
ਬੜੇ ਦਿਨਾਂ ਪਿੱਛੋ ਮਸਾਂ ਰੋਲਾਂ ਰੱਪਾਂ ਮੁੱਕਿਆਂ,
ਝਗੜੇ ਤੇ ਝੜਪਾਂ ਤੋ ਵੀ ਹੈ ਖੈੜਾਂ ਛੁੱਟਿਆਂ,
ਜਿੱਤਿਆਂ ਦੇ ਚਿਹਰਿਆਂ ਤੇ ਦੇਖੋ ਅੱਜ ਰੋਣਕਾਂ,
ਜਿੱਤ ਦੀ ਖੁਸ਼ੀ ਚ ਅੱਜ ਢੋਲ ਵੀ ਵਜਾਉਦੇਂ ਨੇ,
ਲੈਂਦੇ ਨੇ ਵਧਾਈਆਂ ਨਾਲੇ ਮਹਿਫਲਾਂ ਸਜਾਂਉਦੇ ਨੇ,
ਜਿੱਤ ਨਾ ਸਕੇ ਜੋ ਕਹਿਣ ਕਿਸਮਤ ਮਾਰ ਗਈ,
ਹਾਰ ਜਾਣ ਵਾਲਿਆਂ ਦੇ ਚਿਹਰੇ ਮੁਰਝਾਏ ਨੇ,
ਬੜੇ ਦੁਖੀ ਹੁੰਦੇ ਪੈਸੇ ਜਿਹਨਾਂ ਨੇ ਵਹਾਏ ਨੇ,
ਹਾਰ ਜਾਦਾਂ ਜਿਹੜਾਂ ਉਹਨੂੰ ਦਿੰਦੇ ਲੋਕੀ ਹੋਸਲਾਂ,
ਜਿੱਤ ਜਾਣ ਵਾਲੇ ਨੂੰ ਵਧਾਈਆਂ ਲੋਕੀ ਅਾਖਦੇ,
ਸੱਥਾਂ ਵਿੱਚ ਬਾਬੇ ਵੀ ਸਵਾਲ ਇੱਕੋ ਪੁੱਛਦੇ,
ਚੋਣਾਂ ਦੇ ਹੜ੍ਹਾਂ ਦੇ ਵਿੱਚ,
ਦੱਸੋ ਕਿਹੜਾਂ ਡੁੱਬਿਆਂ ਤੇ ਦੱਸੋ ਕਿਹੜਾਂ ਤਰਿਆਂ…
ਕਿੱਥੇ ਕੋਣ ਜਿੱਤਿਆਂ ਤੇ ਕਿੱਥੇ ਕੋਣ ਹਰਿਆਂ,
ਪੱਤਰਕਾਰਾ ਲਿਖ ਲਿਖ ਅਖ਼ਬਾਰਾਂ ਵਿੱਚ ਭਰਿਆਂ,
ਪਿੰਡਾਂ ਵਿੱਚ ਦਾਰੂ ਦਾ ਨਾ ਰਿਹਾਂ ਕੋਈ ਹਿਸਾਬ,
ਵੀਹ ਦਿਨ ਪੂਰੇ ਰਹੀ ਚੱਲਦੀ ਸ਼ਰਾਬ,
ਕਿਤੇ ਹੋਈਆਂ ਝੜਪਾਂ ਤੇ ਕਿਤੇ ਹੋਏ ਝਗੜੇ,
ਬਣੀ ਰਹੀ ਕੁੱਝ ਥਾਂਹੀ ਅਮਨ ਸ਼ਾਂਤੀ,
ਹਾਰ ਗਿਆਂ ਜਿਹੜਾਂ ਉੱਹਨੂੰ ਕਰਦੇ ਮਖੋਲ,
ਵੋਟਾਂ ਵਾਲਾਂ ਬੰਨ੍ਹ ਪੱਕਾਂ,ਦੱਸੀ ਕਿਵੇ ਖਰਿਆਂ….
ਕਿੱਥੇ ਕੋਣ ਜਿੱਤਿਆਂ ਤੇ ਕਿੱਥੇ ਕੋਣ ਹਰਿਆਂ,
-ਰਮਨਜੀਤ ਬੈਂਸ,, ਪਿੰਡ ਸਜਾਵਲਪੁਰ,