ਕੁਝ ਹੋਰ ਦਿਨਾ ਦਾ ਬੱਸ “ਪ੍ਰਿੰਸ” ਪਰੋਹਣਾ ਏ


ਸਾਰੀ ਉਮਰ ਆਹੀ ਖੇਡ ਹੋਣਾ ਏ,,,
ਰਹਿੰਦੀ ਜਿੰਦਗੀ ਤੱਕ ਆਪਾ ਰੋਣਾ ਏ,,,

ਆਪਣਾ ਮਨ ਪਰਚਾਕੇ ਸਾਰੇ ਤੁਰ ਜਾਂਦੇ
ਮੇਰਾ ਪਿਆਰ ਸਾਰਿਆ ਲਈ ਖਿਡੋਣਾ ਏ,,,

ਜੇ ਉਹਨੇ ਸਾਡੀ ਨਹੀ ਬਨਣਾ ਮਰਜੀ ਉਹਦੀ
ਆਪਾ ਵੀ ਕਿਹੜਾ ਹੋਰ ਕਿਸੇ ਦੇ ਹੋਣਾ ਏ,,,

ਹਾਲੇ ਤਾ ਭਾਵੇ ਪਹੁੰਚ ਤੋ ਬਾਹਰ ਭਾਵੇ ਹੈ
ਯਕੀਨ ਕਿ ਇੱਕ ਦਿਨ ਆਸਮਾਂ ਛੋਹਣਾ ਏ,,,

ਕੁਝ ਦਿਨ ਖਾਤਿਰਦਾਰੀ ਕਰਲੋ ਹੋਰ ਯਾਰੋ
ਕੁਝ ਹੋਰ ਦਿਨਾ ਦਾ ਬੱਸ “ਪ੍ਰਿੰਸ” ਪਰੋਹਣਾ ਏ,,,