ਕੁੱਤੇ ਲਈ ਸਵੈਟਰ

ਇੱਕ ਔਰਤ ਡਿਪਾਰਟਮੈਂਟ ਸਟੋਰ ਪਹੁੰਚੀ ਅਤੇ ਕਹਿਣ ਲੱਗੀ, ‘‘ਮੈਨੂੰ ਇੰਨੀ ਉਨ ਚਾਹੀਦੀ ਹੈ ਕਿ ਮੈਂ ਆਪਣੇ ਕੁੱਤੇ ਲਈ ਸਵੈਟਰ ਬੁਣ ਸਕਾਂ।”

ਸੇਲਜ਼ਮੈਨ ਨੇ ਪੁੱਛਿਆ, ‘‘ਤੁਹਾਡਾ ਕੁੱਤਾ ਕਿੰਨਾ ਕੁ ਵੱਡਾ ਹੈ?”

ਔਰਤ, ‘‘ਇਹ ਦੱਸਣਾ ਤਾਂ ਮੁਸ਼ਕਲ ਹੀ ਹੈ।”

ਸੇਲਜ਼ਮੈਨ, ‘‘…ਤਾਂ ਤੁਸੀਂ ਉਸ ਨੂੰ ਇਥੇ ਲੈ ਆਓ, ਮੈਂ ਉਸ ਦਾ ਸਾਈਜ਼ ਦੇਖ ਕੇ ਦੱਸ ਦਿਆਂਗਾ ਕਿ ਉਸ ਦੇ ਸਵੈਟਰ ਲਈ ਕਿੰਨੀ ਉਨ ਚਾਹੀਦੀ ਹੈ।”

ਔਰਤ, ‘‘ਮੈਂ ਇੰਜ ਨਹੀਂ ਕਰ ਸਕਦੀ, ਕਿਉਂਕਿ ਮੈਂ ਉਸ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਹਾਂ।”