ਕੱਲ ਰਾਤ ਤੁਸੀਂ

ਕੱਲ ਰਾਤ ਤੁਸੀਂ ਬੜੇ ਯਾਦ ਆਉਂਦੇ ਰਹੇ।
ਕੀ ਕਰਦੇ ਅਸੀ ਅੱਖੀਓਂ ਨੀਰ ਵਹਾਉਂਦੇ ਰਹੇ।
ਚਿਤ ਬੜਾ ਸੀ ਕਰਦਾ ਤੁਹਾਨੂੰ ਮਿਲਣ ਨੂੰ
ਕੀ ਕਰਦੇ ਅਸੀਂ #ਕਿਸਮਤ ਤੇ ਪਛਤਾਉਂਦੇ ਰਹੇ।

ਰਾਤ ਚਾਨਣੀ ਟਿਮ ਟਿਮਾਉਂਦੇ ਤਾਰਿਆਂ ਨੂੰ
ਉੱਚੀ-ਉੱਚੀ ਤੇਰਾ ਨਾਮ ਸੁਣਾਉਂਦੇ ਰਹੇ।
ਨੀ ਯਾਰ ਤੇਰਾ ਕਿੰਨਾ ਕੁ ਸੋਹਣਾ ਹੈ ਮੇਰੇ ਤੋਂ
ਸਾਰੀ ਰਾਤ ਓਲਾਂਭੇ ਚੰਨ ਦੇ ਆਉਂਦੇ ਰਹੇ।