ਗਜ਼ਲ

ਅੱਖਾਂ ‘ਚ ਉਹ ਲੱਖ ਪਾਣੀ ਭਰਦੇ ਰਹੇ
ਜ਼ਾਲਮ ਫਿਰ ਵੀ ਜ਼ੁਲਮ ਕਰਦੇ ਰਹੇ।

ਕੀ ਮਿਲੂਗਾ ਹੋਰ ਜ਼ਖਮਾਂ ਨੂੰ ਫਰੋਲ ਕੇ
ਦਰਦ ਓਹੋ ਜੋ ਇਹਨਾਂ ‘ਚ ਭਰਦੇ ਰਹੇ

ਸਹੋਗੇ ਕਿਨਾਂ ਕਿ ਚਿਰ ਨਾਲ ਮੇਰੇ ਦੋਸਤੋ
ਨਿਸ਼ਤਰ ਤਾਂ ਨਿਤ ਹੀ ਨਵੇਂ ਵਰਦੇ ਰਹੇ

ਪੋ ਫਟਾਲੇ ਬੁਝ ਗਏ ਸ਼ਮਾਂ ਦੇ ਨਾਲ ਉਹ
ਹੱਸ ਹੱਸ ਕੇ ਕਈ ਏਦਾਂ ਵੀ ਮਰਦੇ ਰਹੇ

ਹਵਾ ਨੇ ਅੱਜ ਕਿਉਂ ਮਹਿਕਾਂ ਖਿਲ਼ਾਰੀਆਂ
ਆਸ਼ਕਾਂ ਦੇ ਦਿਲ ਕੀ ਰਾਤ ਜਲਦੇ ਰਹੇ

“ਥਿੰਦ” ਹੁਣ ਬਸ ਤਮਾਸ਼ਾ ਬੰਦ ਕਰਦੇ
ਦਿਲ ਤੇ ਜਿਗਰ ਇਹ ਕਿਵੇਂ ਜਰਦੇ ਰਹੇ

-ਜੋਗਿੰਦਰ ਸਿੰਘ ਥਿੰਦ, ਸਿਡਨੀ