ਗਰੀਬ ਬਚਪਨ

ਓਹਦਾ ਮੁਖ ਇੰਜ ਲੱਗ ਰਿਹਾ ਸੀ ,,ਜਿਵੇ ਤਰੇਲ ਪੈਣ ਬਾਅਦ ਫੁੱਲਾਂ ਦੀ ਚਮਕ ਵਧ ਜਾਂਦੀ ਹੈ….ਪਰ ਓਸ ਔਰਤ ਦੇ ਮੁਖ ਤੇ ਤ੍ਰੇਲ ਦੀ ਜਗਾ ਪਸੀਨਾ ਸੀ..ਜੋ ਓਸ ਦੇ ਚੇਹਰੇ ਨੂ ਸੂਰਜ ਦੀ ਕੜਕਦੀ ਧੁਪ ਵਿਚ ਹੋਰ ਚਮਕਾ ਰਿਹਾ ਸੀ…ਓਹ ਹਥ ਵਿਚ ਹਥੋੜੀ ਲੈ ਕੇ ਲਗਤਾਰ ਪਥਰ ਕੁੱਟੀ ਜਾ ਰਹੀ ਸੀ …..ਓਸਦੀ ਉਮਰ ਲਗ-ਭਗ 30 ਕੁ ਸਾਲ ਦੀ ਹੋਵੇਗੀ…ਇਹ ਇਕ ਅਜੇਹਾ ਪਹਿਰ ਹੁੰਦਾ ਹੈ ਉਮਰ ਦਾ , ਜਿਸ ਵਿਚ ਨਾ ਤਾਂ ਓਹ ਜਵਾਨੀ ਵਾਲਾ ਪੂਰਾ ਜੋਸ਼ ਹੁੰਦਾ ਹੈ ਤੇ ਨਾ ਹੀ ਬੁਡਾਪੇ ਵਾਲੀ ਸਮਜ…ਤੇ ਏਸ ਮੁਕਾਮ ਤੇ ਆ ਕੇ ਬੰਦਾ ਆਪਣੇ ਬੀਤੇ ਸਮਇਆ ਵਾਰੇ ਜਾ ਫੇਰ ਅਉਣ ਵਾਲੇ ਸਮੇ ਵਾਰੇ ਜਿਆਦਾ ਸੋਚਦਾ ਹੈ,,,ਓਸ ਨੂ ਇਹ ਵੀ ਏਹਸਾਸ ਹੋਣ ਲੱਗ ਜਾਂਦਾ ਹੈ ਕਿ ਓਸ ਦੇ ਬਚਪਨ ਵਿਚ ਦੇਖੇ ਕੇਹੜੇ ਕੇਹੜੇ ਸੁਪਨੇ ਸਚ ਹੋਏ ਤੇ ਕੇਹੜੇ ਕੇਹੜੇ ਨਹੀ….ਓਸ ਔਰਤ ਦੇ ਚੇਹਰੇ ਨੂ ਦੇਖ ਕੇ ਮੈਨੂ ਵੀ ਕੁਜ ਅਜੇਹਾ ਹੀ ਮੇਹ੍ਸੂਸ ਹੋਇਆ ,,,ਜਿਵੇ ਓਹ ਕਿਸੇ ਡੂੰਗੀ ਸੋਚ ਵਿਚ ਡੁੱਬ ਗਈ ਹੋਵੇ,,,ਤੇ ਸੜਕ ਉੱਤੋ ਲੰਗ ਰਹੀ ਦੁਨੀਆ ਦੀ ਓਸ ਨੂ ਕੋਈ ਸੁਧ ਬੁਧ ਹੀ ਨਾ ਹੋਵੇ…ਮੈ ਇਕ ਦੁਕਾਨ ਤੇ ਬੈਠਾ ਇਹ ਸਾਰਾ ਕੁਜ ਦੇਖ ਰਿਹਾ ਸੀ,,, ਅਚਾਨਕ ਇਕ 6 -7 ਕੁ ਸਾਲ ਦੇ ਬਚੇ ਨੇ ਆ ਕੇ ਓਸ ਨੂ ਹਲੂਣੇਆ ..ਓਹ ਤਿਬਕ ਕੇ ਆਪਣੇ ਸੋਚਾ ਦੇ ਸਮੁੰਦਰ ਵਿਚੋ ਬਾਹਰ ਆਈ….ਬਚੇ ਨੇ ਇਕ ਪਾਣੀ ਦਾ ਭਰਇਆ ਗਲਾਸ ਓਸ ਦੇ ਅੱਗੇ ਕੀਤਾ,,ਓਸ ਨੇ ਵੀ ਗਲਾਸ ਫੜ ਕੇ ਪਾਣੀ ਪੀਤਾ ਤੇ ਫੇਰ ਓਸ ਨੂ ਬੁਕਲ ਵਿਚ ਲੈ ਕੇ ਮਥਾ ਚੁਮਨ ਲੱਗੀ…ਓਸ ਦੇ ਮੂਹ ਨੂ ਖੁਦ ਦੀ ਚੁਨੀ ਨਾਲ ਸਾਫ਼ ਕਰਨ ਲੱਗੀ ….ਸ਼ਾਇਦ ਇਹ ਓਸ ਔਰਤ ਦਾ ਆਪਣਾ ਬੇਟਾ ਸੀ….ਓਸ ਬੱਚੇ ਨੇ ਸੜਕ ਦੇ ਦੂਜੇ ਪਾਸੇ ਖੜੇ ice – cream ਵਾਲੇ ਵਲ ਇਸ਼ਾਰਾ ਕਰਕੇ ice -cream ਖਾਣ ਦੀ ਇਛਾ ਜਤਾਈ …ਓਸ ਔਰਤ ਨੇ ਬੱਚੇ ਨੂ ਕੁਜ ਸਮਝਾਇਆ ,,ਪਰ ਬੱਚਾ ਜਿਦ ਕਰਨ ਲਗ ਗਿਆ,,,ਸ਼ਾਇਦ ਓਸ ਦੀ ਸ਼ਰੀਰਕ ਥਕਾਵਟ ਕਰਕੇ ਅਤੇ ਉੱਤੋ ਅਸਮਾਨੋ ਵਰਦੀ ਅੱਗ ਕਰਕੇ ਓਸ ਦਾ ਮਨ ਕਾਹਲਾ ਪੈਣ ਲੱਗਾ…ਓਸ ਤੋਂ ਖੁਦ ਤੇ ਕਾਬੂ ਨਾ ਹੋਇਆ ਤੇ ਓਸ ਨੇ ਬੱਚੇ ਦੇ ਗੁੱਸੇ ਵਿਚ ਆ ਕੇ ਇਕ ਚਪੇੜ ਧਰ ਦਿਤੀ…ਬੱਚਾ ਰੋਂਦਾ ਰੋਂਦਾ ਆਪਣੀ ਮਾਂ ਦੀ ਬੁੱਕਲ ਵਿਚੋ ਭੱਜ ਕੇ ਬਾਹਰ ਨਿਕਲ ਗਿਆ ਅਤੇ ਗੁੱਸੇ ਵਿਚ ਹੀ ਫੇਰ ਤੋਂ ਕੁੱਟੇ ਹੋਏ ਪਥਰਾ ਨੂ ਟੋਕਰੀਆ ਵਿਚ ਪਾਉਣ ਲੱਗ ਗਿਆ..ਜਿਨਾ ਨੂ ਚੁੱਕ ਕੇ labour ਵਾਲੇ ਨਵੇ ਬਣ ਰਹੇ moll ਦੀ ਇਮਾਰਤ ਵਿਚ ਸੁੱਟ ਰਹੇ ਸੀ….. ਅਚਾਨਕ ਹੀ ਮੇਰੇ ਤੇ ਓਸ ਔਰਤ ਵਿਚਕਾਰ ਇਕ ਪੀਲੇ ਰੰਗ ਦੀ ਵੈਨ ਆ ਕੇ ਖੜੀ ਜਿਸ ਵਿਚੋ ਦੋ ਬਹੁਤ ਹੀ ਪਿਆਰੇ ਪਿਆਰੇ ਬਚੇ ਆਪਣੇ ਸਕੂਲ ਬੈਗ ਮੋਡੇਆ ਵਿਚ ਪਾਈ ਤੇ ਹਥਾ ਵਿਚ ਪਾਣੀ ਦੀਆ ਬੋਤਲਾ ਫੜੀ ਉਤਰੇ.. ਵੈਨ ਹਾਰਨ ਮਾਰਦੀ ਮਾਰਦੀ ਅੱਗੇ ਚਲ ਪਈ ਤੇ ਓਹ ਬੱਚੇ ਭਜ ਕੇ ice -cream ਦੀ ਰੇੜੀ ਵੱਲ ਦੋੜੇ…ਦੋਵਾ ਨੇ ਇਕ ਇਕ ਇਕੇ-cream ਖਰੀਦੀ ਤੇ ਹਸਦੇ ਹਸਦੇ ਆਪਣੇ ਘਰ ਵਲ ਚਲ ਪਏ….ਓਹਨਾ ਬੱਚੇਆ ਵੱਲ ਦੇਖਣ ਤੋਂ ਬਾਅਦ ਓਸ ਔਰਤ ਨੇ ਆਪਣੇ ਬੱਚੇ ਵਲ ਦੇਖਇਆ ਤਾਂ ਓਸ ਦੀਆਂ ਅਖਾ ਪਾਣੀ ਨਾਲ ਭਰ ਆਈਆ,,ਕਿਓੰਕੇ ਓਹ ਬੱਚਾ ਵੀ ਟਿਕ ਟਿਕੀ ਲਾਈ ਓਹਨਾ ਦੋ ਸਕੂਲੀ ਬੱਚੇਆ ਵਲ ਹੀ ਦੇਖੀ ਜਾ ਰਿਹਾ ਸੀ..ਤੇ ਓਹ ਓਹਨਾ ਨੂ ਓਦੋ ਤਕ ਦੇਖਦਾ ਰਿਹਾ ,,ਜਦੋ ਤਕ ਓਹ ਅਖਾ ਤੋਂ ਓਹਲੇ ਨੀ ਹੋ ਗਏ…….ਪਰ ਸੜਕ ਉੱਪਰੋ ਲੰਗਣ ਵਾਲੇ ਲੋਕ ਏਸ ਔਰਤ ਦੇ ਹੰਜੂਆ ਤੋਂ ਅਨਜਾਣ ਸਨ,,,ਕਿਓਂਕਿ ਓਸ ਦੇ ਹੰਜੂ ਵੀ ਪਸੀਨੇ ਵਿਚ ਹੀ ਘੁਲ ਕੇ ਓਸ ਦੀ ਠੋਡੀ ਤੇ ਆ ਕੇ ਮੁਕ ਰਹੇ ਸੀ…

ਲੇਖਕ – ਜਗਮੀਤ ਸਿੰਘ ਹਠੂਰ

98033-02527