ਗਲ ਵਿੱਚ ਰੱਸਾਂ ਫਾਹੇ ਦਾ

“ਨਹੀ ਖੇਤੀ ਸੌਦਾਂ ਲਾਹੇ ਦਾ ”
“ਜੱਟ ਅੌਖੇ ਹੋ ਹੋ ਕਰਦੇ ਨੇ ”
“ਇਹ ਗਲ ਵਿੱਚ ਰੱਸਾਂ ਫਾਹੇ ਦਾ ”
“ਤਾਹੀਓ ਹੀ ਜੱਟ ਮਰਦੇ ਨੇ ”
ਕਿੰਨੇ ਹਾ ਮਜਬੂਰ ਅਸੀ,
ਖੁਸ਼ੀਆਂ ਤੋ ਕੋਹਾਂ ਦੂਰ ਅਸੀ,
ਦੁਨਿਆਂ ਦਾ ਢਿੱਡ ਭਰਨ ਵਾਲੇ,
ਇੱਕ ਅੈਸੇ ਹਾ ਮਜਦੂਰ ਅਸੀ,
ਜੋ ਬਿਨ ਥੱਕਿਆਂ ਕੰਮ ਕਰਦੇ ਹਾ,
ਸਾਨੂੰ ਵੇਹਲ ਮਿਲੇ ਨਾ ਬਹਿਣੇ ਦਾ,
ਨਾ ਸ਼ਾਮ ਸਵੇਰੇ ਰਾਤਾਂ ਨੂੰ,
ਚਿੰਤਾਂ ਦੇ ਵਿੱਚ ਰਹਿੰਦੇ ਹਾ,
ਡਰ ਰਹੇ ਸਤਾਉਦਾਂ ਹਰ ਵੇਲੇ,
ਕੁਦਰਤ ਦੀਆਂ ਬੁਰੀਆਂ ਮਾਰਾ ਦਾ,
ਨਹੀ ਦਿੰਦਾ ਜਿੰਦਗੀ ਜੀਊਣ ਨਹੀ,
ਸਾਨੂੰ ਕਰਜਾਂ ਸ਼ਾਹੂਕਾਰਾਂ ਦਾ,
ਸਾਡੀ ਛੇ ਮਹੀਨਿਆਂ ਦੀ ਮੇਹਨਤ ਦਾ,
ਮੁੱਲ ਪਾਉਦੇ ਲੋਕ ਵਪਾਰੀ ਨੇ,
ਕੁਰਸੀ ਨੂੰ ਹੱਥ ਪਾਉਣ ਵਾਲੇ ਸੱਭ ਜਾਣਨ ਕੀ,
ਸਾਡੇ ਸਿਰ ਤੇ ਕਰਜੇ ਭਾਰੀ ਨੇ,
ਰੋ ਰੋ ਕੇ  “ਬੈਂਸ ” ਬਿਆਨ ਕਰੇ,
ਅੰਨਦਾਤੇ ਜੋ ਮੁਸੀਬਤਾਂ ਜਰਦੇ ਨੇ,
“ਨਹੀ ਖੇਤੀ ਸੌਦਾਂ ਲਾਹੇ ਦਾ ”
“ਜੱਟ ਅੌਖੇ ਹੋ ਹੋ ਕਰਦੇ ਨੇ ”
“ਹੈ ਗੱਲ ਵਿੱਚ ਰੱਸਾਂ ਫਾਹੇ ਦਾ ”
“ਤਾਹੀਓ ਹੀ ਜੱਟ ਮਰਦੇ ਨੇ ”

-ਰਮਨਜੀਤ ਬੈਸ