ਗ਼ਜ਼ਲ

’ਮੇਰੇ ਅਤੀਤ ਨੇ ਵੀ ਤਾਂ ,ਕਦੇ ਵਾਪਸ ਨਹੀਂ ਆਉਣਾ ।

ਪੁਰਾਣੀ ਰੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਕਿਸੇ ਗੂੜ੍ਹੇ ਨਸ਼ੇ ਅੰਦਰ, ਮੈਂ ਜਿਸ ਨੂੰ ਸਮਝਿਆ ਜਾਲਮ,

ਮੇਰੇ ਉਸ ਮੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਕਿ ਹੁਣ ਤਾਂ ਯਾਦ ਜਿਸ ਦੀ ਦਾ ਹੈ ਬੱਸ ਇੱਕ ਟਿਮਕਣਾ ਬਾਕੀ,

ਓਹ ਭੋਲੀ ਪ੍ਰੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਕੇਹੀ ਓਹ ਰੁੱਤ ਆਈ ਸੀ,ਘਟਾ ਅੰਬਰ ਤੇ ਛਾਈ ਸੀ,

ਹਵਾ ਉਸ ਸੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਜਦੋਂ ਹੋਵਾਂ ਮੈਂ ਸ਼ੀਸ਼ੇ ਸਾਹਮਣੇ,ਲੱਭਦੀ ਸ਼ਰਾਫ਼ਤ ਹੀ,

ਹੜ੍ਹੀ ਹੋਈ ਨੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਗੀਤ ਅੱਜ ਲੱਖ ਗਾ ਤੂੰ,ਪਰ ਜੋ ਗਾਇਆ ਉਸ ਜ਼ਮਾਨੇ ਵਿੱਚ, ‘

ਰੁਪਾਲ’ ਉਸ ਗੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

-ਜਸਵਿੰਦਰ ਸਿੰਘ ‘ਰੁਪਾਲ’