ਗ਼ਜ਼ਲ

ਦੁਨੀਆਂ ਭੁਲਾ ਕੇ ਮੈਂ ਨਵਾਂ ਕੁਝ ਤਾਂ  ਕਰਾਂ ਹੁਣ ਮਨ ਕਰੇ ,
ਰਸਮਾਂ  ਮੈਂ ਛੱਡਾਂ ਫੋਕੀਆਂ ਹੋਜਾਂ  ਪਰ੍ਹਾਂ  ਹੁਣ   ਮਨ ਕਰੇ ।

ਲੋਕਾਂ ‘ਚ  ਰਹਿ  ਕੇ   ਦੁੱਖੜੇ  ਸਭ   ਦੇ  ਵੰਡਾਵਾਂ  ਦੋਸਤੋ ,
ਫੁੱਲਾਂ  ਦੇ ਵਾਂਗੂ  ਅੰਤ  ਨੂੰ  ਮੈ  ਬਿੱਖਰਾਂ  ਹੁਣ ਮਨ  ਕਰੇ ।

ਯਾਦਾਂ ਸਹਾਰੇ  ਛਡ ਗਿਆ ਸੀ ੳੁਹ ਕਦੀ ਦਿਲ ਤੋੜ ਕੇ ,
ਮੈਂ ਮੁੜ ੳੁਸੇ ਦੀ ਯਾਦ ਨੂੰ ਸਿਜ਼ਦਾ  ਕਰਾਂ ਹੁਣ ਮਨ  ਕਰੇ ।

ਮੈਂ ਚੁਪ-ਚੁਪੀਤੇ  ਦੁੱਖ  ਕਿੰਨੇ  ਹਨ ਸਹੇ  ਇਸ  ਜਾਨ  ਤੇ ,
ਕੋੲੀ ਵਧੀਕੀ  ਮੈਂ  ਕਿਸੇ  ਦੀ ਨਾ  ਜ਼ਰਾਂ  ਹੁਣ  ਮਨ ਕਰੇ ।

ਬਚਪਨ  ਪਿਆਰਾ  ਬੀਤਿਆ ਢਲ਼ਦੀ ਜਵਾਨੀ ਜਾ  ਰਹੀ ,
ਕਰ ਯਾਦ ਬੀਤੀ ਔਂਧ ਨੂੰ ਨਾ ਅਖ ਭਰਾਂ ਹੁਣ ਮਨ  ਕਰੇ ।

ਮਨਦੀਪ ਹੁਣ ਮੈਂ ਢਾਰਿਆਂ ਦੇ ਵਿੱਚ ਵੀ ਖੁਸ਼ -ਖੁਸ਼ ਰਹਾਂ,
ਪੱਕੇ ਕਿਸੇ ਦੇ ਤੱਕ  ਸੜ-ਸੜ ਨਾ  ਮਰਾਂ ਹੁਣ  ਮਨ ਕਰੇ ।