ਘਰ ਵਾਲੀ ਦੇ ਮੂੰਹ ਦਾ ਸੋਜਾ

ਲੱਖਾਂ ਪਾਪੜ ਵੇਲ ਦੇਖ ਲਏ   ਖੇਲ ਹਜਾਰਾਂ ਖੇਲ ਦੇਖ ਲਏ
ਕਾਮਯਾਬੀ ਪਰ ਇਸ ਵਿਚ ਮਿੱਤਰੋ ਅੱਜ ਤੱਕ ਤਾ ਮੈ ਪਾ ਨਾ ਸੱਕਿਆ
ਘਰ ਵਾਲੀ ਦੇ ਮੂੰਹ ਦਾ ਸੋਜਾ ਮੈ ਸਾਰੀ ਜਿੰਦਗੀ ਲਾਹ ਨਾ ਸੱਕਿਆ

ਇਤਬਾਰ ਤੁਸੀ ਮੇਰੇ ਕਰਿਉ ਸੱਚ ਦਾ ਪੰਗਿਆ ਤੋ ਸਦਾ ਰਿਹਾ ਮੈ ਬੱਚਦਾ
ਕਲੇਸ ਤੋ ਡਰਦਾ ਉਹਦੇ ਮੂੱਹਰੇ ਬਾਂਦਰ ਵਾੰਗੂ ਰੱਵਾ ਮੈ ਨੱਚਦਾ
ਪਰ ਪਤਾ ਨਹੀ ਮੈ ਕਿੱਹੜਾ ਠੁੱਮਕਾ ਉਸ ਮੁੱਤਾਬਿਕ ਲਾ ਨਾ ਸਕਿਆ
ਘਰਵਾਲੀ ਦੇ ਮੂੰਹ ਦਾ ਸੋਜਾ ਮੈ ਸਾਰੀ ਜਿੰਦਗੀ ਲਾਹ ਨਾ ਸੱਕਿਆ

ਪਿੰਡ ਤੋ ਮੈ ਪਰਦੇਸ ਘੁਮਾਤਾ ਟੋਭਿਆਂ ਤੋ ਉਹਨੂੰ ਬੀਚ ਦਿੱਖਾਤਾ
ਸਾਗ ਨੂੰ ਤੱੜਕੇ ਲਾਉਣ ਵਾਲੀ ਨੂੰ ਮਿੱਤਰੋ ਬੱਰਗਰ ਕਿੰਗ ਖੁਆਤਾ
ਫੇਰ ਵੀ ਉਸ ਦੇ ਚੰਦਰੇ ਦਿਲ ਨੂੰ ਇਕ ਵਾਰੀ ਮੈ ਭਾਅ ਨਾ ਸਕਿਆ
ਘਰਵਾਲੀ ਦੇ ਮੂੰਹ ਦਾ ਸੋਜਾ ਮੈ ਸਾਰੀ ਜਿੰਦਗੀ ਲਾਹ ਨਾ ਸੱਕਿਆ

ਤੇਰੇ ਘਰ ਸਤਿਕਾਰ ਨਹੀ ਮਿਲਿਆ ਜੋ ਮੰਗਿਆ ਇਕ ਵਾਰ ਨਹੀ ਮਿਲਿਆ
ਚੋਹ ਬੱਚਿਆਂ ਦੀ ਮਾਂ ਬੱਣਗੀ ਪਰ ਮੈਥੋ ਸੱਚਾ ਪਿਆਰ ਨਹੀ ਮਿਲਿਆ
ਪਤਾ ਨਹੀ ਮੁੰਮਤਾਜ਼ ਲਈ ਕਿੱਹੜਾ ਮੈ ਤਾਜ਼ ਮਹਿਲ ਬਣਵਾ ਨਹੀ ਸਕਿਆ
ਘਰਵਾਲੀ ਦੇ ਮੂੰਹ ਦਾ ਸੋਜਾ ਮੈ ਸਾਰੀ ਜਿੰਦਗੀ ਲਾਹ ਨਾ ਸੱਕਿਆ

ਮੈ ਲਿੱਖਦਾ ਸ਼ਾਇਦ ਤਾ ਬੜਾ ਏ ਲੱਖਾਂ ਦਿਲਾਂ ਵਿਚ ਥਾਂ ਬੜਾ ਏ
ਮੇਰੇ ਚਾਉਣ ਵਾਲਿਆਂ ਵਿਚ ਮੰਗਲੀ ਦਾ ਨਾ ਬੱੜਾ ਏ
ਅੱਜ ਤੱਕ ਮੈ ਤਾ ਐਨੀ ਗੱਲ ਵੀ ਉਸ ਦੇ ਖਾਨੇ ਪਾ ਨਹੀ ਸਕਿਆ
ਘਰਵਾਲੀ ਦੇ ਮੂੰਹ ਦਾ ਸੋਜਾ ਮੈ ਸਾਰੀ ਜਿੰਦਗੀ ਲਾਹ ਨਾ ਸੱਕਿਆ

-ਦੀਪ ਮੰਗਲੀ