ਚਲਾ ਕੇ ਤੀਰ …SONIA BHARTI

ਚਲਾ ਕੇ ਤੀਰ….ਕਹਿੰਦੇ….ਹੁਣ ਸੁਣਾਓ…..ਕਿਸ ਤਰ੍ਹਾਂ ਲੱਗਾ
ਤੂੰ ਪਹਿਲੇ ਜ਼ਖਮ ਛੱਡ…ਇਹ ਤਾਜ਼ਾ ਘਾਓ…ਕਿਸ ਤਰ੍ਹਾਂ ਲੱਗਾ

ਉਹ…ਹੌਕੇ ਹਾਰਿਆਂ ਦੀ….ਨਾਰੇਬਾਜ਼ੀ….ਕਿਸ ਤਰ੍ਹਾਂ ਦੀ ਸੀ
ਜਦੋਂ ਪੀੜਾਂ ਨੇ….ਕੀਤਾ ਸੀ…ਘਿਰਾਓ…..ਕਿਸ ਤਰ੍ਹਾਂ ਲੱਗਾ

ਕਿ ਅਹਿਸਾਨਾਂ ਦਾ ਅਜਗਰ…ਚੁਪ ਚੁਪੀਤੇ…ਵੱਲ ਚੜਾਉਂਦਾ ਏ
ਮੇਰੇ ਸੱਜਣ….ਇਹ ਦਮਘੋਟੂ….ਕਸਾਓ……ਕਿਸ ਤਰ੍ਹਾਂ ਲੱਗਾ

ਮੈਂ ਜ਼ਹਿਰਾਂ ਵਿਚ….ਭਿਓਂ ਕੇ….ਵਿੰਨਿਆ ਸੀ ….ਤੇਰੇ ਸੀਨੇ ਨੂੰ
ਮੇਰੇ ਤੀਰਾਂ ਦਾ….ਇਹ ਜ਼ਹਿਰੀ ਫੈਲਾਓ….ਕਿਸ ਤਰ੍ਹਾਂ ਲੱਗਾ

ਬੜੀ ਛੇਤੀ ਨਵਜ਼ ਟੁੱਟੀ…ਨਿਕਲ ਗਈ ਜਾਨ…ਪਲ ਛਿਨ ਵਿਚ
ਵਫਾਦਾਰੀ….ਦੀ ਧੜਕਨ ਦਾ….ਰੁਕਾਓ…..ਕਿਸ ਤਰ੍ਹਾਂ ਲੱਗਾ

ਮੁਹੱਬਤ….ਇਸ਼ਕ਼ ਤੇ ਗੈਰਤ….ਵਫ਼ਾ….ਇਮਾਨਦਾਰੀ….ਸਭ
ਸਵਾਲ-ਏ-ਵਕ਼ਤ ਚੋਂ…ਇਸਦਾ…ਘਟਾਓ….ਕਿਸ ਤਰ੍ਹਾਂ ਲੱਗਾ...SONIA BHARTI