ਚਾਕਲੇਟ

ਇਕ ਦਿਨ ਰਾਜੀਵ ਬਹੁਤ ਸਾਰੀ ਚਾਕਲੇਟ ਖਾ ਰਿਹਾ ਸੀ।

ਇਕ ਆਦਮੀ ਨੇ ਦੇਖਿਆ ਤਾਂ ਉਸ ਤੋਂ ਰਿਹਾ ਨਾ ਗਿਆ ਅਤੇ ਉਹ ਰਾਜੀਵ ਨੂੰ ਸਲਾਹ ਦੇਣ ਲੱਗਾ।

ਆਦਮੀ ਬੋਲਿਆ, ‘‘ਬੇਟਾ, ਇੰਨੀ ਜ਼ਿਆਦਾ ਚਾਕਲੇਟ ਨਹੀਂ ਖਾਈਦੀ, ਇਹ ਸਿਹਤ ਲਈ ਠੀਕ ਨਹੀਂ ਹੁੰਦੀ।”

ਰਾਜੀਵ, ‘‘ਇਕ ਗੱਲ ਦੱਸਾਂ, ਮੇਰੇ ਦਾਦਾ ਜੀ 105 ਸਾਲ ਦੇ ਹਨ।”

ਆਦਮੀ, ‘‘ਅੱਛਾ! ਕੀ ਉਹ ਵੀ ਬਹੁਤ ਸਾਰੀਆਂ ਚਾਕਲੇਟਾਂ ਖਾਂਦੇ ਹਨ?”

ਰਾਜੀਵ, ‘‘ਨਹੀਂ।”

ਆਦਮੀ, ‘‘…ਤਾਂ ਫਿਰ?”

ਰਾਜੀਵ, ‘‘ਉਹ ਆਪਣੇ ਕੰਮ ਨਾਲ ਮਤਲਬ ਰੱਖਦੇ ਹਨ।”