ਚੇਤਾ ਆਇਆ

ਤੇਰੀ ਯਾਦ ਚ ਕਲਮ ਡੁਬੋਕੇ ਨੀਂ ਮੈਂ
ਤਸਵੀਰ ਤੇਰੀ ਨੂੰ ਟੋਹਕੇ ਨੀਂ ਮੈਂ
ਸਫ਼ੇਆਂ ਨੂੰ ਰੰਗ ਚੜਾਇਆ ਏ
ਅਜ ਫੇਰ ਤੇਰਾ ਚੇਤਾ ਆਇਆ ਏ….

ਤੇਰੀਆਂ ਮਿੱਠੀਆਂ ਗੱਲਾਂ ਚੇਤੇ ਨੇ
ਓ ਹਾਸੇ ਮੈਂ ਦਿਲ਼ ਚ ਸਮੇਟੇ ਨੇ
ਮੈਂ ਕਿੰਨਾ ਤੈਨੂੰ ਚਾਇਆ ਏ
ਅਜ ਫੇਰ…..

ਤੂੰ ਪਿਆਰੀ ਏਨੀ ਲਗਦੀ ਸੀ
ਕੀ ਦੱਸਾਂ ਕਿੰਨਾ ਫ਼ਬਦੀ ਸੀ
ਤੇਰੀ ਰੂਹ ਚੋਂ ਰੱਬ ਥਿਆਇਆ ਏ
ਅਜ ਫੇਰ….

ਮੈਨੂੰ ਸਦਾ ਤੇਰੀ ਉਡੀਕ ਰਹੂਗੀ
ਯਾਦ ਆਖ਼ਰੀ ਓਹ ਤਾਰੀਖ਼ ਰਹੂਗੀ
ਬਸ ਕਰਾਂ ਹੁਣ ਮੇਰਾ ਮਨ ਭਰ ਆਇਆ ਏ
ਅੱਜ ਫੇਰ ਤੇਰਾ ਚੇਤਾ ਆਇਆ ਏ…..