ਜਦ ਓਹ ਕਹਿੰਦੀ ਸੀ ਕਿ ਮੈਨੂੰ ਤੇਰੇ ਨਾਲ ਪਿਆਰ ਏ

ਓਹ ਕਹਿੰਦੀ ਸੀ ਮੈਨੂੰ ਫੁੱਲਾਂ ਨਾਲ ਪਿਆਰ ਏ,

ਪਰ ਜਦ ਵੀ ਖਿਲਦੇ ਸੀ ਫੁੱਲ ਤਾਂ ਟਾਹਣੀ ਨਾਲੋਂ ਤੋੜ ਲੈਂਦੀ ਸੀ
ਓਹ ਕਹਿੰਦੀ ਸੀ ਮੈਨੂੰ ਬਾਰਿਸ਼ ਨਾਲ ਪਿਆਰ ਏ,

ਪਰ ਜਦ ਪੈਂਦੀ ਸੀ ਬਾਰਿਸ਼ ਤਾਂ ਲੁੱਕ ਜਾਂਦੀ ਸੀ
ਓਹ ਕਹਿੰਦੀ ਸੀ ਮੈਨੂੰ ਹਵਾ ਨਾਲ ਪਿਆਰ ਏ,

ਪਰ ਜਦ ਚਲਦੀ ਸੀ ਹਵਾ ਤਾਂ ਬਾਰੀਆਂ ਬੰਦ ਕਰ ਲੈਂਦੀ ਸੀ
ਪਰ ਫਿਰ ਓਸ ਵਕਤ ਡਰ ਜਿਹਾ ਲੱਗਦਾ ਸੀ,

ਜਦ ਓਹ ਕਹਿੰਦੀ ਸੀ ਕਿ ਮੈਨੂੰ ਤੇਰੇ ਨਾਲ ਪਿਆਰ ਏ..