ਜਸਬੀਰ ਸਿੰਘ ਸੋਹਲ(ਇਕ ਇਕ ਗੱਲ ਮੈਥੋ ਪੁੱਛਦੇ ਨੇ ਸਾ

ਇਕ ਇਕ ਗੱਲ ਮੈਥੋ ਪੁੱਛਦੇ ਨੇ ਸਾਰੇ ਨੀ|
ਕੀ ਨੇ ਤੇਰੇ ਵਾਅਦੇ, ਅਤੇ ਕੀ ਨੇ ਤੇਰੇ ਲਾਰੇ ਨੀ|

ਲਾਰਿਆਂ ਦਾ ਤੇਰੇ ਨਾ ਹਿਸਾਬ ਮੈਨੂੰ ਆਉਦਾ ਏ,
ਇਕ ਇਕ ਲਾਰਾ ਤੇਰਾ ਸੋਹਣੀਏ ਰੁਲਾਉਦਾ ਏ,
ਉੱਠ ਉੱਠ ਰਾਤਾਂ ਨੂੰ ਤੱਕਦੇ ਆ ਤਾਰੇ ਨੀ…..

ਕਸਮਾਂ ਦਾ ਨਹੀ ਸੀ ਜੇ ਤੂੰ ਮੁੱਲ ਤਾਰਨਾ,
ਫੇਰ ਕਾਹਤੋ ਬੂਟਾ ਸੀ ਮੁਹੱਬਤਾਂ ਦਾ ਸ਼ਿੰਗਾਰਨਾ,
ਛੱਡ ਗਈ ਤੂੰ ਮੈਨੂੰ ਕੱਖਾਂ ਕੁੱਲੀ ਦੇ ਸਹਾਰੇ ਨੀ….

ਹੱਸਦੀ ਦੀਆਂ ਗੱਲਾਂ ਹੁਣ ਵੀ ਯਾਦ ਆਉਣ ਸਾਰੀਆਂ,
ਖਿੜ ਖਿੜ ਸਾਡੇ ਨਾਲ ਗੱਲਾਂ ਕਰਦੀ ਸੀ ਪਿਆਰੀਆਂ,
ਹੁਣ ਚੱਕ ਨਹੀਓ ਹੁੰਦੇ ਸੱਲ ਹੋ ਗਏ ਨੇ ਭਾਰੇ ਨੀ….

ਕਹੇ ਜਸਬੀਰ ਬੰਦਾ ਕਰ ਗਈ ਤੂੰ ਕੱਖਾਂ ਦਾ,
ਉਹ ਵੀ ਭੋਰ ਹੁੰਦਾ ਸੀ ਗੱਭਰੂ ਕਦੇ ਲੱਖਾਂ ਦਾ,
ਚੜ ਕੇ ਜਹਾਜ਼ ਬਾਹਰ ਚਲੀ ਗਈ ਨਾਰੇ ਨੀ…