ਜ਼ਿੰਦਗੀ

ਬਹੁਤੇ ਤਾਂ ਪੁਗਾ ਲਏ,ਪਰ ਕੁਝ ਚਾਅ ਹਾਲੇ ਵੀ ਬਾਕੀ ਨੇ
ਜ਼ਿੰਦਗੀ ਦੇ ਸਫ਼ਰਨਾਮੇ ਵਿਚ, ਲਿਖਣੇ ,ਦਿਲ ਵਾਲੇ ਰਾਹ ਹਾਲੇ ਵੀ ਬਾਕੀ ਨੇ
ਕਿਵੇਂ ਭੁੱਲ ਜਾਵਾਂ ਉਹ ਦਿਲਕਸ਼ ਜਿਹੇ ਚਿਹਰੇ ਨੂੰ
ਧੜਕਣ ਦੇ ਵਿਚ, ਕੁਝ ਸਾਹ ਹਾਲੇ ਵੀ ਬਾਕੀ ਨੇ
ਬੜੇ ਕਰ ਲਏ ਪੁੰਨ ਜ਼ਿੰਦਗੀ ਦੇ ਵਿਚ
ਮੇਰੇ ਹਿੱਸੇ ਦੇ ਕਰਨੇ ,ਗੁਨਾਹ ਹਾਲੇ ਵੀ ਬਾਕੀ ਨੇ..