ਜੀਣਾ ਸਿੱਖੋ

ਸਤਿਕਾਰ ਯੋਗ ਸੰਪਾਦਕ ਜੀ
ਸਤਿ ਸ੍ਰੀ ਅਕਾਲ ਜੀ, ਆਪ ਜੀ ਦੀ ਸਾਈਟ ਦੇਖੀ ਪੜ੍ਹ ਕੇ ਵਧੀਆ ਲਗਿਆ ਮੈਂ ਆਪਣੀ ਲਿਖੀ ਇੱਕ ਮੋਲਿਕ ਕਵਿਤਾ ਭੇਜ ਰਿਹਾ ਹਾਂ ਜੀ ਉਮੀਦ ਕਰਦਾ ਹਾਂ ਆਪ ਜੀ ਜਰੂਰ ਛਾਪੋਗੇ ਇਸ ਲਈ ਮੈ ਆਪ ਜੀ ਦਾ ਅਤਿ ਧੰਨਵਾਦੀ ਹੋਵਾਗਾ ।
ਮਨਦੀਪ ਗਿੱਲ ਧੜਾਕ

ਹਲਾਤਾਂ ਨਾਲ ਵੀ ਯਾਰੋ ਤੁਸੀਂ ਲੜ੍ਹਨਾਂ ਸਿੱਖੋ ,
ਕਦੇ ਜਿੱਤਣਾ ਤੇ ਕਦੇ-ਕਦੇ ਹੈ ਹਰਨਾ ਸਿੱਖੋ ।

ਜ਼ਿੰਦਗੀ ਸੁੱਖਾਂ ਨਾਲ ਸਜ਼ੀ ਕੋਈ ਸੇਜ ਨਹੀਂ ਹੈ ,
ਹਿੰਮਤ ਨਾਲ ਪੈਰ ਕੰਡਿਆਂ ਉੱਤੇ ਧਰਨਾ ਸਿੱਖੋ I

ਮੁੜ ਫੇਰ ਨਾ , ਜ਼ਿੰਦਗੀ ਕਦੇ ਦੁਬਾਰਾ ਮਿਲਣੀ ,
ਆਪ ਲਈ ਤੇ ਆਪਣਿਆਂ ਲਈ ਜੀਣਾ ਸਿੱਖੋ I

ਝੁਕਾਇਆ ਤਾਂ ਵੱਡੇ-ਵੱਡੇ ਵੀ ਝੁੱਕ ਹੀ ਜਾਂਦੇ ਨੇ ,
ਦੇਖ-ਦੇਖ ਕੇ ਪਹਾੜਾਂ ਨੂੰ ਐਵੇਂ ਨਾ ਡਰਨਾ ਸਿੱਖੋ ।

ਚਾਹੁਣ ਨਾਲ ਹੀ ਤਾਂ ਸਭ ਕੁਝ ਨਹੀਂ ਹੈ ਮਿਲਦਾ ,
ਜ਼ਿੰਦਗੀ ਨਾਲ ਵੀ, ਹੱਥ ਦੋ-ਚਾਰ ਕਰਨਾ ਸਿੱਖੋ I

ਮੰਨਿਆ ਕਿ ਪੰਡ ਬੜੀ ਭਾਰੀ ਹੈ, ਤੇਰੇ ਦੁੱਖਾਂ ਦੀ ,
ਸੁੱਖਾਂ ਲਈ ਮੁਸੀਬਤਾਂ ਨਾਲ ਵੀ ਲੜ੍ਹਨਾਂ ਸਿੱਖੋ ।

ਮਨਦੀਪ ਯਾਦ ਰੱਖੋ ਸਦਾ, ਜੀਓ ਤੇ ਜੀਣ ਦਿਓ,
ਸਤਿਕਾਰ ਦੇ ਲਈ ਸਤਿਕਾਰ ਵੀ ਕਰਨਾ ਸਿੱਖੋ I