ਝੂਠੇ ਦਿਲ ਤੋਂ ਲੋਕੀ ਪਿਆਰ ਕਰਦੇ,

ਝੂਠੇ ਦਿਲ ਤੋਂ ਲੋਕੀ ਪਿਆਰ ਕਰਦੇ,
ਪਿਆਰ ਰੂਹਾਂ ਤੱਕ ਕਰਦਾ ਕੋਈ ਕੋਈ,,
ਲੋਕੀ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ,
ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ,,
ਪੈਸੇ ਵਾਲੇ ਦੀ ਲੋਕੀ ਕਰਨ ਪੂਜਾ,
ਹਾਮੀ ਗਰੀਬ ਦੀ ਭਰਦਾ ਕੋਈ ਕੋਈ,,
ਅਸੀਂ ਸਭ ਨੂੰ ਯਾਦ ਰਖਦੇ ਹਾਂ,
ਸਾਨੂੰ ਯਾਦ ਰੱਖਦਾ ਕੋਈ ਕੋਈ…
chhina