ਟੀਵੀ ਦੀਆਂ ਮਸ਼ਹੂਰੀਆਂ

ਟੀਵੀ ਦੀਆਂ ਮਸ਼ਹੂਰੀਆਂ ਸਾਨੂੰ ਕੀ ਸਿਖਾਉਂਦੀਆਂ ਨੇ:
ㅤㅤ*  ਹਰ ਕਾਰ ਨੂੰ ਨੰਬਰ ਵਨ ਅਵਾਰਡ ਮਿਲਿਆ ਹੁੰਦਾ… ਜਾਉ, ਜਾਕੇ ਸਾਰੀਆਂ ਖਰੀਦ ਲਵੋ
ㅤㅤ*  ਦਸੇ ਉਂਗਲਾਂ ਤੇ ਮੂੰਹ ਲਬੇੜੇ ਬਿਨਾਂ ਤੁਸੀਂ ਚਾਕਲੇਟ ਨੀ ਖਾ ਸਕਦੇ..
ㅤㅤ*  ਖਾਣ ਨੂੰ ਚੱਜਦਾ ਫ਼ਲ ਫਰੂਟ ਭਾਵੇਂ ਨਾ ਮਿਲੇ.. ਪਰ ਤੁਹਾਡੇ ਸ਼ੈਂਪੂ ਜਾਂ ਕਰੀਮਾਂ ਚ ਜ਼ਰੂਰ ਹੋਣੇ ਚਾਹੀਦੇ ਨੇ…
ㅤㅤ*  ਓਹ ਦਿਨ ਗਏ ਜਦ ਕਪੜੇ ਧੋਣੇ ਔਖੇ ਲਗਦੇ ਸੀ.. ਹੁਣ ਤਾਂ ਸੁਆਣੀਆਂ ਦਾ ਪਸੰਦੀਦਾ ਕੰਮ ਆ… (ਦਾਗ ਅੱਛੇ ਹੈ..)
ㅤㅤ*   ਮਾਂ-ਧੀ ਦਾ ਪਿਆਰ ਓਦੋਂ ਮਜ਼ਬੂਤ ਹੁੰਦਾ ਜਦੋਂ ਓਹ ਆਪਣਾ ਝਾਟਾ ਖਲਾਰਕੇ ਵਧੀਆ ਤੇਲ ਜਾਂ ਸ਼ੈਂਪੂ ਦੀਆਂ ਗੱਲਾਂ ਕਰਦੀਆਂ ਨੇ..
ㅤㅤ*   ਜੇ ਕੁੜ੍ਹੀ ਵਿਆਹ ਲਈ ਰਾਜ਼ੀ ਨਹੀਂ ਤਾਂ ਉਸਨੂੰ ਬ੍ਰੈਂਡਡ ਗਹਿਣਿਆਂ ਦੀ ਦੁਕਾਨ ਤੇਲੈਜੋ… ਝੱਟ ਹਾਂ ਕਰਦੂ….
ㅤㅤ*   ਮਾਹਿਰ ਚਾਹੇ ਦੰਦਾਂ ਦਾ ਹੋਵੇ ਜਾਂ ਵਾਲਾਂ ਦਾ… ਇਹਨਾਂ ਨੂੰ ਚਿੱਟੇ ਕੋਟ ਬਹੁਤਪਸੰਦ ਨੇ.. ਤੇ ਹਮੇਸ਼ਾਂ ਇਹੀ ਪਾਉਂਦੇ ਨੇ..
ㅤㅤ*ㅤਚਿੱਟੇ ਦੰਦਾਂ ਨਾਲ ਕੋਈ ਵੀ ਖੁਸ਼ ਨਹੀਂ.. ਸਾਨੂੰ “Extra-White” ਦੰਦ ਚਾਹੀਦੇ ਨੇ
ㅤㅤ*ㅤਤੁਹਾਨੂੰ ਨੌਕਰੀ ਆਪਣੀ ਕਾਬਲੀਅਤ ਕਰਕੇ ਨਹੀਂ.. ਬੂਥੇ ਤੇ ਕਰੀਮਾਂ ਲਾਕੇ ਹੀ ਮਿਲੂਗੀ.
ㅤㅤ*ㅤਕੁੜ੍ਹੀ ਨਾਲ ਗੱਲਕਰਨਲਈ, ਸੂਝ ਬੂਝ ਨਾ ਵਰਤੋ… ਬੱਸਡੀਓ ਲਾਓ ਤੇ……….!!
ㅤㅤ*ㅤ”Thumbs Up” ਹਮੇਸ਼ਾ ਖਤਮ ਹੀ ਰਹਿੰਦੀ ਆ… ਤੇਓਹ ਵੀ ਪੁੱਠੇ ਸਿੱਧੇ ਸਟੰਟ ਕਰਕੇ ਹੀ ਮਿਲਦੀ ਆ…
ㅤㅤ*    ਸਲਮਾਨ ਖਾਨ ਸਿਰਫ ਨਾਈਟ-ਸੂਟ ਤੇ ਚੱਪਲ ਪਾਕੇ ਬਰਫੀਲੇ ਇਲਾਕੇ ਚ ਜਾ ਸਕਦਾ…. (ਰਿਲੈਕਸੋ ਦਬੰਗ-ਪਾਰਟ 25)
ㅤㅤ*ㅤਗੁਆਂਢੀਆਂ ਕੋਲ ਲੜ੍ਹਨ ਲਈ ਇੱਕੋ ਗੱਲ ਹੁੰਦੀ ਆਕਿ…. ਕੀਹਦੀ ਸਰਫ਼ ਕੱਪੜੇ ਜ਼ਿਆਦਾ ਚਿੱਟੀ ਕਰਦੀ ਆ…
ㅤ   *ㅤ”SUV” ਸਿਰਫ ਪਹਾੜ੍ਹੀ ਇਲਾਕੇ ਤੇ ਚਲਾਉਣ ਨੂੰਬਣੀ ਆ…. ਇਸਨੂੰ ਆਮ ਸੜ੍ਹਕਾਂ ਤੇ ਨਾ ਚਲਾਓ….
ㅤㅤ*ㅤਪਾਨ-ਮਸਾਲਾ ਖਾਕੇ ਤੁਸੀਂ ਕਾਰਾਂ, ਮਹਿਲ… ਇਥੋਂ ਤੱਕ ਕਿ ਦੇਸ਼ਵੀ ਖਰੀਦ ਸਕਦੇਹੋ…!!
ㅤㅤ*ㅤਅਸਲ ਫਰੂਟ ਚ ਏਨੀ ਪੋਸ਼ਟਿਕਤਾ ਨਹੀਂ ਹੁੰਦੀ… ਜਿੰਨੀ ਫੈਕਟਰੀ ਆਲੇ ਜੂਸ ਚ ਆ..
ㅤㅤ*ㅤਸ਼ਰੀਰਕ ਤੇ ਮਾਨਸਿਕ ਤਾਕਤ ਸਿਰਫ, ਬੋਰਨਵਿਟਾ ਪੀਣ ਨਾਲ ਹੀ ਮਿਲਦੀ ਆ.. ਕੱਦ ਸਿਰਫ ਕੋਮਪਲੈਨ ਨਾਲ ਵੱਧਦਾ.
ㅤㅤ*ㅤਟਿਊਮਰ ਦੀ ਬਿਮਾਰੀ ਏਨੀ ਵੱਡੀ ਗੱਲਨਹੀਂ… ਜਿੰਨੇ “Dry Hair” ਜਾਂ “Dandruff” ਵਰਗੇ ਮਸਲੇ ਨੇ…
ㅤㅤ*ㅤਪ੍ਰਦੂਸ਼ਣ ਏਨੀਆਂ ਬਿਮਾਰੀਆਂ ਨੀ ਹੁੰਦੀਆਂ ਜਿੰਨੀਆਂ ਆਮ ਸਾਬਣ ਨਾਲ ਹੱਥ ਭਾਂਡੇ ਧੋਣ ਨਾਲ ਹੁੰਦੀਆਂ… “ਹਾਨੀਕਾਰਕ ਕੀਟਾਣੂ ਨਹੀਂ ਮਰਦੇ”
ㅤㅤ*ㅤਬੁਰਸ਼ ਕਰਨ ਲੱਗੇ ਬੂਹਾ ਬੰਦ ਰੱਖੋ… ਪੇਸਟ ਚ ਲੂਣ ਚੈਕ ਕਰਨ ਕੋਈ ਵੀ ਸਕਦਾ..
*ㅤਟੁਆਇਲੇਟ ਘੱਟੋ-ਘੱਟ ਵਰਤੋ ਤੇ ਹਮੇਸ਼ਾ ਸ਼ੀਸ਼ੇ ਅੰਗੂ ਚਮਕਾ ਕੇਰੱਖੋ… ਹਾਰਪਿਕ ਆਲੇ ਕਦੇ ਵੀ ਸੁੰਘਣ ਆ ਸਕਦੇਨੇ..