ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ ,
ਜਾਂ ਤਾਂ ਮਿਲਿਆਂ ਕਰ ਜਾਂ ਯਾਦ ਨਾ ਆ ਮੈਨੂੰ ,
ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ ,
ਨੀ ਵਾਅਦੇ ਭੁੱਲ ਗਈ ਭੁੱਲ ਕੇ ਤਾਂ ਦਿਖਾ ਮੈਨੂੰ ,
ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈਆਂ ਮੈਂ ,
ਲਾਉਂਣੇ ਜੇ ਇਲਜ਼ਾਮ ਤਾਂ ਕੋਲ ਬਿਠਾ ਮੈਨੂੰ ,
ਸਾਰੇ ਗੀਤਾਂ ਵਿੱਚ ਸਿਰਨਾਵਾਂ ”ਸ਼ਿਵ” ਦਾ ,
ਨੀ ਗੀਤ ਜਿਹਾ ਕੋਈ ਖ਼ਤ ਚੰਦਰੀਏ ਪਾ ਮੈਨੂੰ